ਕਪੂਰਥਲਾ ਦੇ ਪਿੰਡ ਦੁਰਗਾਪੁਰ 'ਚ ਭਿੜੇ ਅਕਾਲੀ-ਕਾਂਗਰਸੀ, ਭੰਨੀਆਂ ਕਾਰਾਂ ਤੇ ਚੱਲੀਆਂ ਗੋਲ਼ੀਆਂ

Thursday, Jul 08, 2021 - 05:39 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)-  ਥਾਣਾ ਫੱਤੂਢੀਂਗਾ ਅਧੀਨ ਪੈਂਦੇ ਬਲਾਕ ਕਪੂਰਥਲਾ ਦੇ ਪਿੰਡ ਦੁਰਗਾਪੁਰ ਵਿੱਚ ਅੱਜ ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧਤ ਦੋ ਧਿਰਾਂ ਵਿੱਚ ਖ਼ੂਨੀ ਲੜ੍ਹਾਈ ਹੋਣ ਦੀ ਖਬਰ ਮਿਲੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਮਾਹੌਲ ਉਸ ਵੇਲੇ ਤਨਾਅਪੂਰਨ ਬਣ ਗਿਆ ਜਦੋਂ ਦੋ ਧਿਰਾਂ ਵਿੱਚਕਾਰ ਪੰਚਾਇਤੀ ਜ਼ਮੀਨ ਚੋਂ ਲੱਗੇ ਟਿਊਬਵੈਲ ਨੂੰ ਚਲਾਉਣ ਤੋਂ ਤਕਰਾਰ ਹੋ ਗਈ। ਲੋਕਾਂ ਨੇ ਦੱਸਿਆ ਕਿ ਪਹਿਲਾਂ ਇਕ ਧਿਰ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ ਅਤੇ ਬਾਅਦ ਵਿਚ ਦੋਹਾਂ ਧਿਰਾਂ ਦਾ ਵਿਵਾਦ ਖ਼ੂਨੀ ਜੰਗ ਦਾ ਰੂਪ ਧਾਰਨ ਕਰ ਗਿਆ। ਜਿਸ ਦੌਰਾਨ ਦੋਹਾਂ ਧਿਰਾਂ ਦੇ 4 ਵਿਅਕਤੀ ਜ਼ਖ਼ਮੀ ਹੋਣ ਬਾਰੇ ਪਤਾ ਲੱਗਾ ਹੈ। 

ਝਗੜੇ ਵਾਲੀਆਂ ਦੋਵੇਂ ਧਿਰਾਂ ਵਿੱਚ ਇਕ ਕਾਂਗਰਸੀ ਅਤੇ ਦੂਜੀ ਅਕਾਲੀ ਦਲ ਨਾਲ ਸਬੰਧਤ ਦੱਸੀ ਜਾ ਰਹੀ ਹੈ। ਲੋਕਾਂ ਦੱਸਿਆ ਕਿ ਪਾਣੀ ਲਗਾਉਣ ਨੂੰ ਲੈ ਕੇ ਹੋਇਆ ਮਾਮੂਲੀ ਤਕਰਾਰ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਲੜ੍ਹਾਈ ਦੌਰਾਨ ਕਈ ਕਾਰਾਂ ਅਤੇ ਹੋਰ ਗੱਡੀਆਂ ਅਤੇ ਮੋਟਰ ਸਾਈਕਲ ਬੁਰੀ ਤਰ੍ਹਾਂ ਭੰਨ ਦਿੱਤੀਆਂ ਗਈਆਂ। ਝਗੜੇ ਵਿੱਚ ਤਲਵਾਰਾਂ, ਡਾਗਾਂ ਅਤੇ ਇੱਟਾਂ ਰੋੜਿਆਂ ਦੀ ਵਰਤੋਂ ਕੀਤੀ ਗਈ। 

ਇਹ ਵੀ ਪੜ੍ਹੋ: ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

PunjabKesari
ਥਾਣਾ ਫੱਤੂਢੀਂਗਾ ਦੀ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੁਲਸ ਵੱਲੋਂ ਝਗੜੇ ਦੇ ਸਬੰਧ ਵਿੱਚ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਸੂਚਨਾ ਮਿਲੀ ਹੈ ਪਰ ਪੁਲਸ ਵੱਲੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

PunjabKesari

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News