ਅੰਮ੍ਰਿਤਸਰ: ਕਸਬਾ ਚਮਿਆਰੀ ’ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ, ਇਕ ਦੀ ਮੌਤ
Thursday, Jan 28, 2021 - 06:26 PM (IST)

ਚਮਿਆਰੀ (ਸੰਧੂ)— ਕਸਬਾ ਚਮਿਆਰੀ ’ਚ ਦੋ ਧਿਰਾਂ ਵਿਚਾਲੇ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋਵੇਂ ਧਿਰਾਂ ਵਿਚਾਲੇ ਹੋਏ ਝਗੜੇ ਨੇ ਭਿਆਨਕ ਰੂਪ ਲੈ ਲਿਆ। ਇਸ ਦੌਰਾਨ ਇਕ ਧਿਰ ਵਲੋਂ ਗੋਲੀਆਂ ਤੱਕ ਚਲਾਉਣ ਦੀ ਵੀ ਸੂਚਨਾ ਮਿਲੀ ਹੈ। ਗੋਲੀ ਲੱਗਣ ਦੇ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦੋ ਧਿਰਾਂ ’ਚ ਹੋਏ ਝਗੜੇ ਦੀ ਸੂਚਨਾ ਮੌਕੇ ’ਤੇ ਸਬੰਧਤ ਥਾਣਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ
ਘਟਨਾ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਸਬੰਧਤ ਦੀ ਪੁਲਸ ਪਹੰੁਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਜ਼ਖ਼ਮੀ ਨੂੰ ਮੌਕੇ ’ਤੇ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਹ ਇਲਾਜ ਅਧੀਨ ਹੈ। ਉਥੇ ਹੀ ਇਸ ਘਟਨਾ ਦੌਰਾਨ ਮਰੇ ਵਿਅਕਤੀ ਦੀ ਜਗਤਾਰ ਸਿੰਘ ਨਾਨੀ ਦੇ ਰੂਪ ’ਚ ਹੋਈ ਹੈ। ਪੁਲਸ ਨੇ ਜਗਤਾਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਨਾਲ ਸਬੰਧਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ