ਝਗੜਾ ਮੁਕਾਉਣ ਗਈ ਪੁਲਸ ''ਤੇ ਕਾਤਲਾਨਾ ਹਮਲਾ, ਥਾਣੇਦਾਰ ਨੂੰ ਵਾਲਾਂ ਤੋਂ ਘੜੀਸਿਆ, ਲੱਥੀ ਪੱਗ

Thursday, Sep 10, 2020 - 06:07 PM (IST)

ਮਾਛੀਵਾੜਾ ਸਾਹਿਬ (ਟੱਕਰ): ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਵਿਖੇ ਕੱਲ੍ਹ ਦੇਰ ਸ਼ਾਮ 2 ਧਿਰਾਂ 'ਚ ਹੋਏ ਝਗੜੇ ਨੂੰ ਸ਼ਾਂਤ ਕਰਨ ਗਈ ਪੁਲਸ ਪਾਰਟੀ 'ਤੇ ਇਕ ਧਿਰ ਨੇ ਕਾਤਲਾਨਾ ਹਮਲਾ ਕਰ ਦਿੱਤਾ। ਇਸ 'ਚ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ, ਜਦਕਿ ਬਾਕੀ ਪੁਲਸ ਮੁਲਾਜ਼ਮਾਂ ਨੇ ਭੜਕੀ ਭੀੜ ਤੋਂ ਭੱਜ ਕੇ ਆਪਣੀ ਜਾਨ ਬਚਾਈ। 

ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਪੰਚ ਦੀ ਦਾਦਾਗਿਰੀ, 1 ਸਾਲ ਤੱਕ ਘਰ 'ਚ ਲੁਕੋ ਕੇ ਰੱਖੀ ਮਜ਼ਦੂਰ ਦੀ ਪਤਨੀ

PunjabKesari

 

ਪ੍ਰਾਪਤ ਜਾਣਕਾਰੀ ਅਨੁਸਾਰ ਬਲੀਏਵਾਲ ਵਿਖੇ 2 ਧਿਰਾਂ ਵਿਚਕਾਰ ਕੁਝ ਦਿਨ ਪਹਿਲਾਂ ਵੀ ਝਗੜਾ ਹੋਇਆ ਸੀ ਅਤੇ ਅੱਜ ਫਿਰ ਇਨ੍ਹਾਂ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਿਆ ਜਿਸ ਸਬੰਧੀ ਉਨ੍ਹਾਂ ਨੇ ਇੱਕ-ਦੂਜੇ ਉਪਰ ਗਾਲੀ-ਗਲੋਚ ਕਰ ਹਮਲਾ ਕਰਨ ਦੇ ਦੋਸ਼ ਲਗਾਏ। ਪਿੰਡ 'ਚ ਹੋਏ ਝਗੜੇ ਦੀ ਸੂਚਨਾ ਥਾਣਾ ਕੂੰਮਕਲਾਂ ਨੂੰ ਮਿਲੀ ਜਿਸ 'ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਅਤੇ 5 ਹੋਰ ਮੁਲਾਜ਼ਮ ਦੋ ਵੱਖ-ਵੱਖ ਗੱਡੀਆਂ ਵਿਚ ਸਵਾਰ ਹੋ ਕੇ ਮੌਕੇ 'ਤੇ ਪਹੁੰਚ ਗਏ। ਪੁਲਸ ਮੁਲਾਜ਼ਮਾਂ ਵਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਭੜਕੀ ਭੀੜ ਨੇ ਮਾਮਲਾ ਸੁਲਝਾਉਣ ਆਈ ਪੁਲਸ ਪਾਰਟੀ 'ਤੇ ਹੀ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਟੁੱਟੀਆਂ ਸੜਕਾਂ ਬਣੀਆਂ ਜਾਨ ਦਾ ਖੌਅ: ਵਾਹਨ ਦੀ ਫੇਟ ਵੱਜਣ ਕਾਰਣ ਪਤੀ-ਪਤਨੀ ਦੀ ਮੌਤ, ਬੱਚਾ ਜ਼ਖ਼ਮੀ

ਸਮਰਾਲਾ ਸਿਵਲ ਹਸਪਤਾਲ 'ਚ ਇਲਾਜ ਅਧੀਨ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਲੀਏਵਾਲ ਵਿਖੇ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਰਹੇ ਸਨ ਤਾਂ ਇੱਕ ਧਿਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 50 ਤੋਂ ਵੱਧ ਵਿਅਕਤੀਆਂ ਜਿਨ੍ਹਾਂ 'ਚ ਪੁਰਸ਼-ਬੀਬੀਆਂ ਸ਼ਾਮਲ ਸਨ ਨੇ ਡਾਂਗਾ ਨਾਲ ਪੁਲਸ ਕਰਮਚਾਰੀਆਂ 'ਤੇ ਧਾਵਾ ਬੋਲਿਆ। ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਝਗੜੇ ਵਾਲੀ ਜਗ੍ਹਾ 'ਤੇ ਖੜ੍ਹੇ ਗੁਰਪ੍ਰੀਤ ਸਿੰਘ ਗੋਪੀ ਨੇ ਲਲਕਾਰਾ ਮਾਰ ਕੇ ਉਥੇ ਖੜ੍ਹੇ ਹਜ਼ੂਮ ਨੂੰ ਭੜਕਾਊ ਭਾਸ਼ਣ ਦੇ ਪੁਲਸ ਪਾਰਟੀ 'ਤੇ ਹਮਲਾ ਕਰਨ ਲਈ ਉਕਸਾਇਆ ਜਿਸ ਕਾਰਣ ਉੱਥੇ ਮੌਜੂਦ ਲੋਕਾਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਪੁਲਸ ਪਾਰਟੀ ਨੂੰ ਘੇਰ ਕੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਾਰਾਂ ਦੇ ਹੱਥਾਂ ਵਿਚ ਡਾਂਗਾ ਤੇ ਇੱਟਾਂ ਫੜੀਆਂ ਸਨ ਜੋ ਪੁਲਸ 'ਤੇ ਵਰ੍ਹਾ ਦਿੱਤੀਆਂ ਜਿਸ ਕਾਰਣ ਉਸਦੇ ਸਿਰ 'ਤੇ ਸੱਟ ਵੱਜੀ ਅਤੇ ਹੱਥਾਂ 'ਤੇ ਵੱਜੀਆਂ ਸੋਟੀਆਂ ਕਾਰਣ ਹੱਡੀ ਵੀ ਟੁੱਟ ਜਾਣ ਦਾ ਖਦਸ਼ਾ ਹੈ ਜੋ ਕਿ ਐਕਸ-ਰੇ ਆਉਣ ਤੋਂ ਬਾਅਦ ਪਤਾ ਲੱਗੇਗਾ। ਪੁਲਸ 'ਤੇ ਹਮਲਾ ਕਰਨ ਵਾਲਾ ਹਜ਼ੂਮ ਐਨਾ ਘਾਤਕ ਹੋ ਗਿਆ ਕਿ ਉਸਨੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਦੀ ਪੱਗ ਲਾਹ ਕੇ ਵਾਲਾਂ ਤੋਂ ਘਸੀਟਣਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਬਾਕੀ ਪੁਲਸ ਮੁਲਾਜ਼ਮਾਂ ਨੇ ਆਪਣੀ ਭੱਜ ਕੇ ਜਾਨ ਬਚਾਈ ਅਤੇ ਕੁਝ ਭੜਕੀ ਭੀੜ ਨੇ ਪੁਲਸ ਦੀ ਪ੍ਰਾਈਵੇਟ ਕਾਰ ਦੀ ਵੀ ਭੰਨਤੋੜ ਕਰ ਸ਼ੀਸ਼ੇ ਤੋੜ ਦਿੱਤੇ।

ਇਹ ਵੀ ਪੜ੍ਹੋ: ਸਕਾਲਰਸ਼ਿਪ ਘਪਲੇ ਦਾ ਪੈਸਾ ਕਾਂਗਰਸ ਹਾਈਕਮਾਂਡ ਨੂੰ ਵੀ ਮਿਲਿਆ, ਕੈਪਟਨ ਕਿਵੇਂ ਕਰਨਗੇ ਕਾਰਵਾਈ: ਸੁਖਬੀਰ ਬਾਦਲ

PunjabKesari

ਸਰਪੰਚ ਨੇ ਬਚਾਈ ਪੁਲਸ ਦੀ ਜਾਨ
ਪੁਲਸ ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ ਅਨੁਸਾਰ ਮੌਕੇ 'ਤੇ ਬਲੀਏਵਾਲ ਦਾ ਸਰਪੰਚ ਅਮਰਜੀਤ ਸਿੰਘ ਕੁਝ ਪਿੰਡ ਵਾਸੀਆਂ ਸਮੇਤ ਆਇਆ ਜਿਸ ਨੇ ਕਿ ਹਮਲਾਵਾਰਾਂ ਤੋਂ ਪੁਲਸ ਨੂੰ ਛੁਡਵਾਇਆ। ਸਰਪੰਚ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਜਖ਼ਮੀ ਹੋਏ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਜਦਕਿ ਬਾਕੀ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢਿਆ।

ਇਹ ਵੀ ਪੜ੍ਹੋ: ਸੰਗਰੂਰ 'ਚ ਕੋਰੋਨਾ ਦਾ ਤਾਂਡਵ, 22 ਸਾਲਾ ਨੌਜਵਾਨ ਸਣੇ 3 ਦੀ ਮੌਤ, ਵੱਡੀ ਗਿਣਤੀ 'ਚ ਨਵੇਂ ਮਾਮਲੇ ਆਏ ਸਾਹਮਣੇ

ਕੂੰਮਕਲਾਂ ਪੁਲਸ ਨੇ 53 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ
ਕੂੰਮਕਲਾਂ ਦੀ ਪੁਲਸ ਪਾਰਟੀ 'ਤੇ ਕਾਤਲਾਨਾ ਹਮਲਾ ਕਰਨ ਦੇ ਕਥਿਤ ਦੋਸ਼ ਹੇਠ 11 ਪੁਰਸ਼-ਔਰਤਾਂ ਦੀ ਪਹਿਚਾਣ ਕਰ ਨਾਮ ਸਮੇਤ ਪਰਚਾ ਦਰਜ ਕਰ ਦਿੱਤਾ ਜਦਕਿ ਬਾਕੀ 42 ਅਣਪਛਾਤੇ ਵਿਅਕਤੀਆਂ ਨੂੰ ਕਥਿਤ ਦੋਸ਼ੀ ਬਣਾਇਆ ਗਿਆ ਹੈ। ਪੁਲਸ ਨੇ ਗੁਰਪ੍ਰੀਤ ਸਿੰਘ, ਸਨੀ ਕੁਮਾਰ, ਹਰਬੰਸ ਸਿੰਘ, ਸਤਨਾਮ ਸਿੰਘ, ਸ਼ੀਲਾ, ਮਨੀ, ਜੱਸੀ, ਭਜਨ ਕੌਰ, ਕੁਲਵਿੰਦਰ ਕੌਰ, ਬਿਸ਼ਨ ਦਾਸ, ਪੂਜਾ ਸਮੇਤ 53 ਵਿਅਕਤੀਆਂ ਖਿਲਾਫ਼ ਧਾਰਾ-307, 323, 353, 186, 341, 427, 148-49 ਅਤੇ 506 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਹ ਵੀ ਪੜ੍ਹੋ:  2 ਬੱਚਿਆਂ ਦੀ ਮਾਂ ਦਾ ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨਾਲ ਮਿਲ ਚੁੱਕਿਆ ਖ਼ੌਫਨਾਕ ਕਦਮ

PunjabKesari

ਦੋਵਾਂ ਧਿਰਾਂ ਦੇ ਜਖ਼ਮੀ 4 ਵਿਅਕਤੀ ਹਸਪਤਾਲ 'ਚ ਇਲਾਜ ਅਧੀਨ
ਬਲੀਏਵਾਲ ਵਿਖੇ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ 4 ਵਿਅਕਤੀ ਜਖ਼ਮੀ ਹੋ ਗਏ ਜਿਨ੍ਹਾਂ 'ਚ 2 ਔਰਤਾਂ ਵੀ ਸ਼ਾਮਲ ਹਨ। ਇਹ ਸਾਰੇ ਜਖ਼ਮੀ ਵਿਅਕਤੀ ਫਿਲਹਾਲ ਇਲਾਜ ਲਈ ਸਮਰਾਲਾ ਸਿਵਲ ਹਸਪਤਾਲ ਦਾਖਲ ਹਨ ਅਤੇ ਇਨ੍ਹਾਂ 'ਚੋਂ ਕੁਝ 'ਤੇ ਪੁਲਸ ਨੇ ਮਾਮਲਾ ਵੀ ਦਰਜ ਕੀਤਾ ਹੋਇਆ ਹੈ। ਦੋਵਾਂ ਧਿਰਾਂ ਇੱਕ-ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ ਕਿ ਉਨ੍ਹਾਂ ਵਿਚਕਾਰ ਪਹਿਲਾਂ ਵੀ ਝਗੜਾ ਹੋਇਆ ਅਤੇ ਪੁਰਾਣੀ ਰੰਜਿਸ਼ ਕਾਰਣ ਬੀਤੀ ਰਾਤ ਫਿਰ ਪਿੰਡ 'ਚ ਲੜਾਈ ਹੋਈ ਜਿਸ 'ਚ ਕਿਰਪਾਨਾਂ, ਡਾਂਗਾ ਤੇ ਇੱਟਾਂ ਵੀ ਚੱਲੀਆਂ।ਉਨ੍ਹਾਂ ਦੱਸਿਆ ਕਿ ਅਧਿਆਪਕਾਂ  ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਚਾਰਟ ਅਤੇ ਬੈਨਰਾਂ ਰਾਹੀਂ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਜਰੂਰ ਕਰਨ।

ਇਹ ਵੀ ਪੜ੍ਹੋ:  ਕੋਰੋਨਾ ਕਾਲ 'ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ


Shyna

Content Editor

Related News