ਲੁਧਿਆਣਾ 'ਚ ਕੁਦਰਤੀ ਆਫ਼ਤ ਮਗਰੋਂ ਹੁਣ ਇਸ ਬਿਮਾਰੀ ਨੇ ਚੁੱਕਿਆ ਸਿਰ, 3 ਮਰੀਜ਼ ਪਾਜ਼ੇਟਿਵ

Friday, Jul 21, 2023 - 09:16 AM (IST)

ਲੁਧਿਆਣਾ 'ਚ ਕੁਦਰਤੀ ਆਫ਼ਤ ਮਗਰੋਂ ਹੁਣ ਇਸ ਬਿਮਾਰੀ ਨੇ ਚੁੱਕਿਆ ਸਿਰ, 3 ਮਰੀਜ਼ ਪਾਜ਼ੇਟਿਵ

ਲੁਧਿਆਣਾ (ਜ.ਬ.) : ਲਗਾਤਾਰ ਪੈ ਰਹੀਆਂ ਬਾਰਸ਼ਾਂ ਕਾਰਨ ਜਿਵੇਂ ਕਿ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਡੇਂਗੂ ਇਸ ਸਾਲ ਕਾਫੀ ਜ਼ੋਰ ਫੜ੍ਹ ਸਕਦਾ ਹੈ। ਇਨ੍ਹਾਂ ਹੀ ਸੰਭਾਵਨਾਵਾਂ 'ਚ ਜ਼ਿਲ੍ਹੇ 'ਚ ਡੇਂਗੂ ਦੇ 3 ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ, ਜਦੋਂ ਕਿ ਇਕ ਮਰੀਜ਼ ਦੂਜੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਤਿੰਨੋ ਮਰੀਜ਼ਾਂ ਨੂੰ ਹਾਲ ਦੀ ਘੜੀ ਸ਼ੱਕੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਨ੍ਹਾ 'ਚ ਇਕ ਮਰੀਜ਼ ਦਯਾਨੰਦ ਹਸਪਤਾਲ 'ਚ ਸਾਹਮਣੇ ਆਇਆ ਹੈ, ਜਦੋਂ ਕਿ ਦੂਜਾ ਜਗਰਾਓਂ ਸਥਿਤ ਹਸਪਤਾਲ ਦੀ ਓ. ਪੀ. ਡੀ. ਅਤੇ ਤੀਜਾ ਮਰੀਜ਼ ਸ਼ਹਿਰੀ ਇਲਾਕੇ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੀ ਕਾਲੋਨੀ 'ਚ ਮਚ ਗਈ ਹਫੜਾ-ਦਫੜੀ, 2 ਜਵਾਨ ਮੁੰਡਿਆਂ ਦੀ ਅਚਾਨਕ ਹੋ ਗਈ ਮੌਤ
ਕਿਵੇਂ ਕਰੀਏ ਬਚਾਅ ?
ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਲਈ ਆਪਣੇ ਘਰਾਂ ਦੇ ਆਸ-ਪਾਸ ਅਤੇ ਛੱਤ ’ਤੇ ਬਾਰਸ਼ ਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਛੱਤ 'ਚ ਪਏ ਕਬਾੜ, ਗਮਲੇ ਆਦਿ 'ਚ ਜਿੱਥੇ ਪਾਣੀ ਰੁਕ ਸਕਦਾ ਹੈ, ਨੂੰ ਉਥੋਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਦਫ਼ਤਰਾਂ ਅਤੇ ਘਰਾਂ 'ਚ ਲੱਗੇ ਕੂਲਰਾਂ ਵਿਚੋਂ ਪਾਣੀ ਕੱਢ ਕੇ ਹਫ਼ਤੇ 'ਚ 1 ਦਿਨ ਉਨ੍ਹਾਂ ਨੂੰ ਸੁੱਕਾ ਰੱਖੋ ਅਤੇ ਘਰਾਂ 'ਚ ਮੱਛਰ ਭਜਾਉਣ ਵਾਲੇ ਮੈਟ ਆਦਿ ਦੀ ਵਰਤੋਂ ਦਿਨ 'ਚ ਵੀ ਕਰੋ ਕਿਉਂਕਿ ਡੇਂਗੂ ਦਾ ਮੱਛਰ ਆਮ ਕਰਕੇ ਦਿਨ 'ਚ ਜ਼ਿਆਦਾ ਸਰਗਰਮ ਹੁੰਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਖ਼ੌਫ਼ਨਾਕ ਘਟਨਾ : ਸ਼ੱਕੀ ਹਾਲਾਤ 'ਚ ਅੱਗ 'ਚ ਸੜੀ ਔਰਤ, ਪੇਕੇ ਪਰਿਵਾਰ ਨੇ ਲਾਏ ਵੱਡੇ ਦੋਸ਼
1500 ਤੋਂ ਜ਼ਿਆਦਾ ਥਾਵਾਂ ’ਤੇ ਮਿਲ ਚੁੱਕਾ ਹੈ ਮੱਛਰ ਦਾ ਲਾਰਵਾ
ਸਿਹਤ ਅਧਿਕਾਰੀ ਦੇ ਮੁਤਾਬਕ ਜ਼ਿਲ੍ਹੇ 'ਚ ਹੁਣ ਤੱਕ 1500 ਤੋਂ ਵੱਧ ਥਾਵਾਂ ’ਤੇ ਡੇਂਗੂ ਦੇ ਮੱਛਰ ਦਾ ਲਾਰਵਾ ਮਿਲ ਚੁੱਕਾ ਹੈ ਜਿਸ ਦੀ ਰਿਪੋਰਟ ਨਗਰ ਨਿਗਮ ਨੂੰ ਵੀ ਭੇਜੀ ਜਾ ਚੁੱਕੀ ਹੈ। ਇਨ੍ਹਾਂ 'ਚ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਪੇਂਡੂ ਇਲਾਕੇ ਵੀ ਸ਼ਾਮਲ ਹਨ। ਸ਼ਹਿਰ ਦੇ 50 ਤੋਂ ਵੱਧ ਇਲਾਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਖੰਨਾ, ਜਗਰਾਓਂ, ਮਾਛੀਵਾੜਾ ਅਤੇ ਸਿੱਧਵਾਂ ਬੇਟ ਸੰਵੇਦਨਸ਼ੀਲ ਇਲਾਕੇ ਐਲਾਨੇ ਜਾ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News