ਲੋਕ ਸਭਾ ਚੋਣਾਂ 2024: 'ਇਕ ਅਨਾਰ ਸੌ ਬੀਮਾਰ'! ਲੁਧਿਆਣਾ ਲਈ ਹੁਣ ਨਵੇਂ ਉਮੀਦਵਾਰ ਦੇ ਨਾਵਾਂ ਦੇ ਚਰਚੇ

Tuesday, Mar 19, 2024 - 10:08 AM (IST)

ਲੋਕ ਸਭਾ ਚੋਣਾਂ 2024: 'ਇਕ ਅਨਾਰ ਸੌ ਬੀਮਾਰ'! ਲੁਧਿਆਣਾ ਲਈ ਹੁਣ ਨਵੇਂ ਉਮੀਦਵਾਰ ਦੇ ਨਾਵਾਂ ਦੇ ਚਰਚੇ

ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ’ਚ ਲੋਕ ਸਭਾ ਲਈ ਵੱਖ-ਵੱਖ ਪਾਰਟੀਆਂ ’ਚ ਚੋਣ ਲੜਨ ਵਾਲੇ ਆਗੂਆਂ ਦੇ ਆਏ ਦਿਨ ਨਵੇਂ-ਨਵੇਂ ਨਾਂ ਸਾਹਮਣੇ ਆ ਰਹੇ ਹਨ। ਜਿਨ੍ਹਾਂ ’ਚ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ ਸਾਹਮਣੇ ਆ ਗਏ ਹਨ, ਜਦੋਂਕਿ ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਬਰਾੜ, ਗੁਰਦੇਵ ਸ਼ਰਮਾ ਦੇਬੀ, ਬਿਕਰਮ ਸਿੰਘ ਸਿੱਧੂ, ਜਤਿੰਦਰ ਮਿੱਤਲ ਆਦਿ ਦੀ ਚਰਚਾ ਸੀ।

ਇਹ ਖ਼ਬਰ ਵੀ ਪੜ੍ਹੋ - Breaking: ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ 'ਕ੍ਰਿਕਟ' 'ਚ ਵਾਪਸੀ! IPL 'ਚ ਕਰਨਗੇ ਕਮੈਂਟਰੀ

ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਹੁਣ ਮਹੇਸ਼ਇੰਦਰ ਸਿੰਘ ਗਰੇਵਾਲ, ਪਰਉਪਕਾਰ ਸਿੰਘ ਘੁੰਮਣ ਦੇ ਨਾਮ ਚਰਚਾ ’ਚ ਆਏ ਹਨ, ਜਦੋਂਕਿ ਪਹਿਲਾਂ ਸ਼ਰਣਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਵਿਪਨ ਕਾਕਾ ਸੂਦ ਦੇ ਨਾਮ ਪਹਿਲਾਂ ਸਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਨਵਾਂ ਨਾਮ ਹਿੰਦੂ ਚੇਅਰਮੈਨ ਸੁਰੇਸ਼ ਗੋਇਲ ਜਿਸ ਦੀ ਭਾਜਪਾ ਵੋਟ ਨੂੰ ਸੰਨ ਆਉਣ ਦੀ ਵੱਡੀ ਚਰਚਾ ਹੈ ਅਤੇ ਗੁਰਜੀਤ ਸਿੰਘ ਗਿੱਲ ਕਾਦੀਆਂ, ਸ. ਮੋਹੀ ਜਦੋਂਕਿ ਪਹਿਲਾਂ ਅਹਬਾਬ ਗਰੇਵਾਲ, ਜੱਸੀ ਖੰਗੂੜਾ, ਅਨਮੋਲ ਕਵਾਤਰਾ, ਚੌਧਰੀ ਬੱਗਾ, ਸ. ਭਿੰਡਰ, ਸ. ਮੱਕੜ ਆਦਿ ਦੇ ਨਾਮ ਬੋਲਦੇ ਸਨ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਸੀਟ ਤੋਂ ਇਸ ਕੇਂਦਰੀ ਮੰਤਰੀ 'ਤੇ ਦਾਅ ਖੇਡ ਸਕਦੀ ਹੈ ਭਾਜਪਾ, ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ

ਇਸੇ ਤਰ੍ਹਾਂ ਕਾਂਗਰਸ ਵੱਲੋਂ ਮੁਨੀਸ਼ ਤਿਵਾੜੀ, ਭਾਰਤ ਭੂਸ਼ਣ ਆਸ਼ੂ ਦੇ ਨਾਮ ਦੇ ਚਰਚੇ ਹਨ ਜਦੋਂਕਿ ਮੌਜੂਦਾ ਐੱਮ. ਪੀ. ਰਵਨੀਤ ਸਿੰਘ ਬਿੱਟੂ ਧੜੱਲੇਦਾਰੀ ਨਾਲ ਆਪਣੀ ਉਮੀਦਵਾਰੀ ਦਾ ਦਾਅਵਾ ਠੋਕ ਰਹੇ ਹਨ। ਬਾਕੀ ਹੁਣ ਵੇਖਦੇ ਹਾਂ ਇਨ੍ਹਾਂ ’ਚੋਂ ਪਾਰਟੀਆਂ ਕਿਸ ’ਤੇ ਪੱਤੇ ਖੇਡਦੀਆਂ ਹਨ ਜਾਂ ਫਿਰ ਕੋਈ ਪੈਰਾਸ਼ੂਟ ਰਾਹੀਂ ਜਾਂ ਫਿਲਮੀ ਹੀਰੋ ਨੂੰ ਮੈਦਾਨ ’ਚ ਉਤਾਰਦੀਆਂ ਹਨ। ਹਾਲ ਦੀ ਘੜੀ ਤਾਂ ਨਾਮ ਇਸ ਤਰ੍ਹਾਂ ਅੱਗੇ ਆ ਰਹੇ ਹਨ, ਜਿਸ ਤਰ੍ਹਾਂ ‘ਇਕ ਅਨਾਰ ਸੌ ਬੀਮਾਰ’ ਵਾਲੇ ਹਾਲਾਤ ਹੋਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News