ਕ੍ਰਿਕਟ ਤੋਂ ਸੰਨਿਆਸ ਮਗਰੋਂ ਹਰਭਜਨ ਸਿੰਘ ਦੀ ‘ਸਿਆਸੀ ਪਿੱਚ’ ’ਤੇ ਉਤਰਨ ਦੀ ਚਰਚਾ ਹੋਈ ਤੇਜ਼

12/25/2021 9:40:04 AM

ਚੰਡੀਗੜ੍ਹ (ਅਸ਼ਵਨੀ)- ਹਰਭਜਨ ਸਿੰਘ ਦੇ ਸੰਨਿਆਸ ਤੋਂ ਬਾਅਦ ਉਸ ਦੇ ਸਿਆਸੀ ਪਿੱਚ ’ਤੇ ਉਤਰਨ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਹ ਚਰਚਾਵਾਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੰਘ ਦੇ ਨਾਲ ਉਸ ਦੀ ਤਸਵੀਰ ਸਾਹਮਣੇ ਆਉਣ ਕਾਰਨ ਜ਼ਿਆਦਾ ਗਰਮ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਹਰਭਜਨ ਸਿੰਘ ਕਾਂਗਰਸ ਦਾ ‘ਹੱਥ’ ਫੜ ਸਕਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ

PunjabKesari

ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟਰ ਹਰਭਜਨ ਸਿੰਘ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਸੀ। ਸੋਸ਼ਲ ਮੀਡੀਆ ’ਤੇ ਇਸ ਮਿਲਣੀ ਦੀ ਤਸਵੀਰ ਸਾਂਝੀ ਕਰਦਿਆਂ ਸਿੱਧੂ ਨੇ ਲਿਖਿਆ ਸੀ ਕਿ ‘ਸੰਭਾਵਨਾਵਾਂ ਨਾਲ ਭਰੀ ਤਸਵੀਰ, ਸ਼ਾਈਨਿੰਗ ਸਟਾਰ ਹਰਭਜਨ ਸਿੰਘ ਦੇ ਨਾਲ।’ ਉਦੋਂ ਤੋਂ ਹੀ ਇਸ ਮੁਲਾਕਾਤ ਤੋਂ ਬਾਅਦ ਹਰਭਜਨ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾਵਾਂ ਛਿੜ ਗਈਆਂ ਹਨ। ਹਾਲਾਂਕਿ ਹਰਭਜਨ ਸਿੰਘ ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਰਣਵੀਰ ਸਿੰਘ ਨੇ ਕਪਿਲ ਦੇਵ ਨੂੰ ਸ਼ਰੇਆਮ ਕੀਤੀ ‘KISS’, ਵਾਇਰਲ ਤਸਵੀਰ ਨੇ ਮਚਾਈ ਸਨਸਨੀ

ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਹਰਭਜਨ ਸਿੰਘ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀ ਅਫਵਾਹ ਵੀ ਤੇਜ਼ੀ ਨਾਲ ਫੈਲੀ ਸੀ ਪਰ ਹਰਭਜਨ ਸਿੰਘ ਨੇ ਇਨ੍ਹਾਂ ਅਟਕਲਾਂ 'ਤੇ ਜਲਦ ਹੀ ਰੋਕ ਲਗਾ ਦਿੱਤੀ। ਹਰਭਜਨ ਸਿੰਘ ਨੇ ਟਵਿਟਰ 'ਤੇ ਇਕ ਮੀਡੀਆ ਆਉਟਲੈੱਟ ਦੇ ਵਾਇਰਲ ਹੋਏ ਟਵੀਟ ਨੂੰ ਰੀਟਵੀਟ ਕਰਦੇ ਹੋਏ ਇਸ ਨੂੰ 'ਫੇਕ ਨਿਊਜ਼' ਕਰਾਰ ਦਿੱਤਾ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News