ਭਾਜਪਾ ਦੇ ਚੋਣ ਸੰਕਲਪ ਪੱਤਰ ਲਈ ਪਠਾਨਕੋਟ ''ਚ ਵਿਚਾਰ-ਚਰਚਾ, ਮੈਨੀਫੈਸਟੋ ਲਈ ਮਿਲੇ 850 ਔਨਲਾਈਨ ਸੁਝਾਅ: ਖੰਨਾ

Thursday, Nov 26, 2026 - 03:07 AM (IST)

ਭਾਜਪਾ ਦੇ ਚੋਣ ਸੰਕਲਪ ਪੱਤਰ ਲਈ ਪਠਾਨਕੋਟ ''ਚ ਵਿਚਾਰ-ਚਰਚਾ, ਮੈਨੀਫੈਸਟੋ ਲਈ ਮਿਲੇ 850 ਔਨਲਾਈਨ ਸੁਝਾਅ: ਖੰਨਾ

ਪਠਾਨਕੋਟ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰ ਕੀਤੇ ਜਾ ਰਹੇ ਚੋਣ ਸੰਕਲਪ ਪੱਤਰ (ਮੈਨੀਫੈਸਟੋ) ਸਬੰਧੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਦਾ ਸੰਕਲਪ ਪੱਤਰ ਪੰਜਾਬ ਦੇ ਲੋਕਾਂ ਦੀ ਆਵਾਜ਼ ਹੋਵੇਗਾ। ਉਹ ਮੈਨੀਫੈਸਟੋ ਲਈ ਲੋਕਾਂ ਦੇ ਸੁਝਾਅ ਲੈਣ ਸਬੰਧੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ, ਸਾਬਕਾ ਵਿਧਾਇਕ ਸੀਮਾ ਦੇਵੀ, ਜ਼ਿਲ੍ਹਾ ਜਨਰਲ ਸਕੱਤਰ ਵਿਨੋਦ ਧੀਮਾਨ, ਸੂਬਾ ਸਕੱਤਰ ਰਾਕੇਸ਼ ਸ਼ਰਮਾ ਅਤੇ ਸੂਬਾ ਸਕੱਤਰ ਮੀਨਾ ਤਰਨਾਚ ਸਮੇਤ ਹੋਰ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ : ਪਹਿਲਾਂ ਬਾਈਕ ਸਵਾਰ ਨੇ 2 ਨੌਜਵਾਨਾਂ ਨੂੰ ਦਿੱਤੀ ਲਿਫ਼ਟ, ਫਿਰ ਫੈਕਟਰੀ ਅੰਦਰ ਲਿਜਾ ਕੀਤੀ ਕੁੱਟਮਾਰ

ਅਵਿਨਾਸ਼ ਰਾਏ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਚੋਣ ਸੰਕਲਪ ਪੱਤਰ ਸਿਰਫ਼ ਚੋਣਾਂ ਲਈ ਤਿਆਰ ਕੀਤਾ ਜਾਣ ਵਾਲਾ ਦਸਤਾਵੇਜ਼ ਨਹੀਂ, ਸਗੋਂ ਪੰਜਾਬ ਦੇ ਭਵਿੱਖ ਲਈ ਇੱਕ ਵਿਜ਼ਨ ਡਾਕੂਮੈਂਟ ਹੋਵੇਗਾ। ਇਸ ਲਈ ਪਾਰਟੀ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਾਰਟੀ ਨੂੰ ਆਨਲਾਈਨ ਕਰੀਬ 850 ਸੁਝਾਅ ਪ੍ਰਾਪਤ ਹੋ ਚੁੱਕੇ ਹਨ। ਇਨ੍ਹਾਂ ਨੂੰ ਵਿਧੀਵਤ ਕੰਪਾਇਲ ਕੀਤਾ ਜਾ ਰਿਹਾ ਹੈ ਅਤੇ ਇੱਕ ਸਕਰੀਨਿੰਗ ਕਮੇਟੀ ਰਾਹੀਂ ਜਾਂਚਣ ਤੋਂ ਬਾਅਦ ਮਹੱਤਵਪੂਰਨ ਸੁਝਾਅ ਮੈਨੀਫੈਸਟੋ ਡਰਾਫਟਿੰਗ ਕਮੇਟੀ ਨੂੰ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਇਸ ਤਹਿਤ ਟੋਲ-ਫ੍ਰੀ ਫੋਨ ਨੰਬਰ ਰਾਹੀਂ ਲੋਕ ਆਪਣੇ ਸੁਝਾਅ ਦੇ ਸਕਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਪ੍ਰਚਾਰ ਵੈਨ ਰਾਹੀਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪਹੁੰਚ ਕਰਕੇ ਲੋਕਾਂ ਤੋਂ ਲਿਖਤੀ ਸੁਝਾਅ ਵੀ ਇਕੱਠੇ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News