ਜਲੰਧਰ ਜ਼ਿਮਨੀ ਚੋਣ : ਸ਼ਰਾਬ ਦੇ ਸ਼ੌਕੀਨਾਂ ’ਚ ਫੈਲੀ ਨਿਰਾਸ਼ਾ, ਜਲੰਧਰ ਦੇ 22 ਠੇਕੇ ਸੀਲ

Tuesday, May 09, 2023 - 02:05 AM (IST)

ਜਲੰਧਰ ਜ਼ਿਮਨੀ ਚੋਣ : ਸ਼ਰਾਬ ਦੇ ਸ਼ੌਕੀਨਾਂ ’ਚ ਫੈਲੀ ਨਿਰਾਸ਼ਾ, ਜਲੰਧਰ ਦੇ 22 ਠੇਕੇ ਸੀਲ

ਜਲੰਧਰ (ਸੋਨੂੰ)-ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਸ਼ਹਿਰ ’ਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਵਾਈ ਕਾਰਨ ਸ਼ਰਾਬ ਦੇ ਸ਼ੌਕੀਨ ਇਧਰ-ਉਧਰ ਭਟਕਦੇ ਦੇਖੇ ਗਏ। ਪੰਜਾਬ ਪੁਲਸ ਨੇ ਸ਼ਹਿਰ ਦੇ ਤਕਰੀਬਨ 22 ਠੇਕਿਆਂ ਨੂੰ ਸੀਲ ਲਾ ਕੇ ਬੰਦ ਦਿੱਤਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ਜਾਂ ਸਪਲਾਈ ਨਾ ਕੀਤੀ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ  : ਪਿਓ ਨੇ ਜ਼ਹਿਰੀਲਾ ਪਦਾਰਥ ਕੋਲਡ ਡਰਿੰਕ ’ਚ ਮਿਲਾ ਕੇ ਪਰਿਵਾਰ ਨੂੰ ਪਿਲਾਇਆ, ਧੀ ਦੀ ਮੌਤ

 PunjabKesari

ਦੱਸ ਦੇਈਏ ਕਿ ਜਲੰਧਰ ’ਚ ਅਗਲੇ ਦੋ ਦਿਨਾਂ ਤੱਕ ਸ਼ਰਾਬ ਨਹੀਂ ਮਿਲੇਗੀ ਕਿਉਂਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਾਰਨ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਚੱਲਦਿਆਂ ਸ਼ਹਿਰ ਦੇ ਸਾਰੇ ਠੇਕੇ ਬੰਦ ਕੀਤੇ ਗਏ ਹਨ। 8 ਮਈ ਨੂੰ ਸ਼ਾਮ 6 ਵਜੇ ਤੋਂ 10 ਮਈ ਨੂੰ ਸ਼ਾਮ 6 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ : ਆਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਜਿਮ ਚਾਲਕ ਦੀ ਦਰਦਨਾਕ ਮੌਤ


author

Manoj

Content Editor

Related News