ਪੰਜਾਬ ਦੇ ਗੰਦੇ ਪਾਣੀਆਂ ਦੇ ਮੁੱਦੇ ''ਤੇ ਐੱਨ. ਜੀ. ਟੀ. ਪੁੱਜੀ ''ਆਪ''

Thursday, Feb 07, 2019 - 02:45 PM (IST)

ਪੰਜਾਬ ਦੇ ਗੰਦੇ ਪਾਣੀਆਂ ਦੇ ਮੁੱਦੇ ''ਤੇ ਐੱਨ. ਜੀ. ਟੀ. ਪੁੱਜੀ ''ਆਪ''

ਚੰਡੀਗੜ੍ਹ/ਦਿੱਲੀ : ਪੰਜਾਬ 'ਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਦਿੱਲੀ 'ਚ 'ਨੈਸ਼ਨਲ ਗਰੀਨ ਟ੍ਰਿਬੀਊਨਲ' ਨੂੰ ਪਟੀਸ਼ਨ ਦਿੱਤੀ ਗਈ। ਇਸ ਪਟੀਸ਼ਨ 'ਚ ਕਿਹਾ ਗਿਆ ਕਿ ਪੰਜਾਬ 'ਚ ਸਤਲੁਜ ਦਰਿਆ ਦਾ ਬੁਰਾ ਹਾਲ ਹੈ ਅਤੇ ਇਸ ਦੇ ਆਸ-ਪਾਸ ਦੇ ਨਾਲੇ ਵੀ ਗੰਦੇ ਹੋ ਚੁੱਕੇ ਹਨ। 'ਆਪ' ਵਿਧਾਇਕਾਂ ਨੇ ਪਟੀਸ਼ਨ 'ਚ ਦੱਸਿਆ ਕਿ ਗੰਦੇ ਪਾਣੀ ਕਾਰਨ ਕਾਫੀ ਬੀਮਾਰੀਆਂ ਫੈਲ ਰਹੀਆਂ ਹਨ ਅਤੇ ਜੀਵ ਬਿਲਕੁਲ ਹੀ ਖਤਮ ਹੋ ਰਹੇ ਹਨ। 'ਆਪ' ਵਿਧਾਇਕਾਂ ਨੇ ਕਿਹਾ ਕਿ ਉਹ ਇਸ ਸਬੰਧੀ ਕਾਨੂੰਨੀ ਲੜਾਈ ਵੀ ਲੜਨਗੇ ਅਤੇ ਵਿਧਾਨ ਸਭਾ 'ਚ ਇਹ ਮਾਮਲਾ ਚੁੱਕਣਗੇ ਅਤੇ ਜੇਕਰ ਫਿਰ ਵੀ ਕੁਝ ਨਹੀਂ ਹੁੰਦਾ ਤਾਂ ਉਹ ਪੰਜਾਬ 'ਚ ਧਰਨੇ ਦੇਣਗੇ। ਇਸ ਮੌਕੇ 'ਆਪ' ਵਿਧਾਇਕ ਕੁਲਤਾਰ ਸਿੰਘ, ਅਮਰਜੀਤ ਸਿੰਘ, ਜੈ ਕਿਸ਼ਨ ਰੋੜੀ ਅਤੇ ਹੋਰ ਸ਼ਾਮਲ ਸਨ। 


author

Babita

Content Editor

Related News