ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਲੰÎਘਣਾ ਹੋਇਆ ਅੌਖਾ

Tuesday, Jul 03, 2018 - 12:56 AM (IST)

ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਲੰÎਘਣਾ ਹੋਇਆ ਅੌਖਾ

ਰੂਪਨਗਰ, (ਕੈਲਾਸ਼)- ਸ਼ਹਿਰ ’ਚ ਕੂਡ਼ੇ ਦੇ ਲੱਗੇ ਢੇਰਾਂ ਦੇ ਕਾਰਨ ਕਈ ਥਾਵਾਂ ’ਤੇ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਸਫਾਈ ਸੇਵਕ ਅਕਸਰ ਕੂਡ਼ਾ ਚੁੱਕਣ ਨਹੀਂ ਆਉਂਦੇ, ਜਿਸ ਕਾਰਨ ਅਗਲੇ ਦਿਨ ਕੂਡ਼ੇ ਦੇ ਢੇਰ ਸਡ਼ਕਾਂ ’ਤੇ ਜਮ੍ਹਾ ਹੋ ਜਾਂਦੇ ਹਨ। ਅੱਜ ਸਵੇਰੇ ਨਰਸਿੰਗ ਸਕੂਲ ਦੀ ਰਸੋਈ ਅਤੇ ਰਿਹਾਇਸ਼ੀ ਕਾਲੋਨੀ ਦੇ ਮਾਰਗ ’ਤੇ ਲੱਗਾ ਕੂਡ਼ੇ ਦਾ ਢੇਰ ਦੂਰ-ਦੂਰ ਤੱਕ ਫੈਲਿਆ ਦੇਖਿਆ ਗਿਆ, ਜਿਸ ’ਚ ਕੁਝ ਗਰੀਬ ਲੋਕ ਸਾਮਾਨ ਲੱਭਦੇ ਵੀ ਵੇਖੇ ਗਏ।
ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਸਪਤਾਲ ’ਚ ਜਾਣ ਲਈ ਜਦੋਂ ਲੰਘਦੀਆਂ ਹਨ ਤਾਂ ਉੱਥੋਂ ਉੱਠਦੀ ਬਦਬੂ ਕਾਰਨ ਉਨ੍ਹਾਂ ਨੂੰ ਨੱਕ, ਮੂੰਹ ’ਤੇ ਰੁਮਾਲ ਆਦਿ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ। ਸੂਤਰਾਂ ਅਨੁਸਾਰ ਨਰਸਿੰਗ ਸਕੂਲ ਦੇ ਨੇਡ਼ੇ ਲੱਗਣ ਵਾਲੇ ਉਕਤ ਗੰਦਗੀ ਦੇ ਢੇਰ ਨੂੰ ਉੱਥੋਂ ਚੁੱਕਣ  ਲਈ ਸਕੂਲ ਦੀ ਪ੍ਰਿੰ. ਵੱਲੋਂ ਕਈ ਵਾਰ ਨਗਰ ਕੌਂਸਲ ਨੂੰ ਪੱਤਰ ਲਿਖੇ ਜਾ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।
ਇਸੇ ਤਰ੍ਹਾਂ ਚੋਆ ਮਹੱਲਾ ’ਚ ਵੀ ਬੀਤੇ ਦਿਨ ਨਗਰ ਕੌਂਸਲ ਵੱਲੋਂ ਕੀਤੀ ਗਈ ਨਾਲੇ ਦੀ ਸਫਾਈ ਤੋਂ ਬਾਅਦ ਲੱਗਾ ਗੰਦਗੀ ਦਾ ਢੇਰ ਅਤੇ ਸਡ਼ਕ ਦੇ ਦੂਜੇ ਪਾਸੇ ਲੱਗਾ ਕੂੜੇ ਦਾ ਢੇਰ ਵੀ ਪ੍ਰੇਸ਼ਾਨੀਆਂ ਦਾ ਕਾਰਨ ਬਣਿਆ ਰਿਹਾ। ਇਲਾਕਾ  ਵਾਸੀਅਾਂ  ਨੇ  ਪ੍ਰਸ਼ਾਸਨ  ਕੋਲੋਂ  ਉਕਤ ਸਮੱਸਿਆ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ। 

 


Related News