ਦੇਹਰਾਦੂਨ ਤੋਂ ਅੰਮ੍ਰਿਤਸਰ ਲਈ ਸਿੱਧੀ ਫਲਾਈਟ 6 ਮਾਰਚ ਤੋਂ ਸ਼ੁਰੂ, ਕੁਝ ਮਿੰਟਾਂ ਦੇ ਸਫ਼ਰ ਲਈ ਦੇਣਾ ਪਵੇਗਾ ਇੰਨਾ ਕਿਰਾਇਆ

Tuesday, Mar 05, 2024 - 06:11 AM (IST)

ਦੇਹਰਾਦੂਨ ਤੋਂ ਅੰਮ੍ਰਿਤਸਰ ਲਈ ਸਿੱਧੀ ਫਲਾਈਟ 6 ਮਾਰਚ ਤੋਂ ਸ਼ੁਰੂ, ਕੁਝ ਮਿੰਟਾਂ ਦੇ ਸਫ਼ਰ ਲਈ ਦੇਣਾ ਪਵੇਗਾ ਇੰਨਾ ਕਿਰਾਇਆ

ਨੈਸ਼ਨਲ ਡੈਸਕ– ਦੇਹਰਾਦੂਨ ਤੋਂ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਅਯੁੱਧਿਆ ਤੇ ਵਾਰਾਣਸੀ ਲਈ ਸਿੱਧੀ ਹਵਾਈ ਸੇਵਾ ਲਈ ਕੇਂਦਰੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਤਿੰਨੇ ਸੇਵਾਵਾਂ 6 ਮਾਰਚ ਨੂੰ ਸ਼ੁਰੂ ਹੋਣਗੀਆਂ। ਦੇਹਰਾਦੂਨ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਤਿੰਨੇ ਸੇਵਾਵਾਂ ਦੀ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ ਹੈ।

ਉਦਘਾਟਨ ਵਾਲੇ ਦਿਨ ਸਵੇਰੇ 9:40 ਵਜੇ ਜਹਾਜ਼ ਦੇਹਰਾਦੂਨ ਤੋਂ ਅਯੁੱਧਿਆ ਲਈ ਉਡਾਣ ਭਰੇਗਾ ਤੇ ਸਵੇਰੇ 11:30 ਵਜੇ ਅਯੁੱਧਿਆ ਪਹੁੰਚੇਗਾ। ਉਸੇ ਦਿਨ ਇਕ ਫਲਾਈਟ ਅਯੁੱਧਿਆ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ ਤੇ 01:55 ਵਜੇ ਦੇਹਰਾਦੂਨ ਪਹੁੰਚੇਗੀ।

ਇਹ ਖ਼ਬਰ ਵੀ ਪੜ੍ਹੋ : ਕਰਜ਼ੇ ਨੇ ਕਿਸਾਨ ਦੇ ਘਰ ’ਚ ਵਿਛਾ ਦਿੱਤੇ ਸੱਥਰ, 8 ਲੱਖ ਪਿੱਛੇ ਪਰਿਵਾਰ ਨੂੰ ਸਦਾ ਲਈ ਦੇ ਗਿਆ ਵਿਛੋੜਾ

ਦੇਹਰਾਦੂਨ-ਅੰਮ੍ਰਿਤਸਰ ਹਵਾਈ ਸੇਵਾ ਦੀ ਉਡਾਣ ਅੰਮ੍ਰਿਤਸਰ ਤੋਂ ਦੁਪਹਿਰ 12 ਵਜੇ ਉਡਾਣ ਭਰੇਗੀ ਤੇ ਦੁਪਹਿਰ 1:10 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਦੇਹਰਾਦੂਨ ਤੋਂ ਅੰਮ੍ਰਿਤਸਰ ਲਈ ਦੁਪਹਿਰ 1:35 ’ਤੇ ਉਡਾਣ ਭਰੇਗੀ ਤੇ ਦੁਪਹਿਰ 2:45 ’ਤੇ ਅੰਮ੍ਰਿਤਸਰ ਪਹੁੰਚੇਗੀ। ਪੰਤਨਗਰ ਦੇ ਰਸਤੇ ਵਾਰਾਣਸੀ ਲਈ ਹਵਾਈ ਸੇਵਾ ਵੀ 6 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਯਾਤਰੀ ਜਹਾਜ਼ ਦੇਹਰਾਦੂਨ ਤੋਂ ਪੰਤਨਗਰ ਲਈ ਸਵੇਰੇ 9:50 ’ਤੇ ਉਡਾਣ ਭਰੇਗਾ ਤੇ 10:35 ’ਤੇ ਪੰਤਨਗਰ ਪਹੁੰਚੇਗਾ। ਇਸੇ ਤਰ੍ਹਾਂ ਇਕ ਫਲਾਈਟ ਪੰਤਨਗਰ ਤੋਂ ਵਾਰਾਣਸੀ ਲਈ ਸਵੇਰੇ 11:15 ਵਜੇ ਉਡਾਣ ਭਰੇਗੀ ਤੇ ਦੁਪਹਿਰ 1 ਵਜੇ ਵਾਰਾਣਸੀ ’ਚ ਉਤਰੇਗੀ।

ਵਾਰਾਣਸੀ ਤੋਂ ਫਲਾਈਟ ਪੰਤਨਗਰ ਲਈ ਦੁਪਹਿਰ 1:40 ’ਤੇ ਉਡਾਣ ਭਰੇਗੀ ਤੇ ਦੁਪਹਿਰ 3:25 ’ਤੇ ਪੰਤਨਗਰ ਪਹੁੰਚੇਗੀ। ਇਹ ਫਲਾਈਟ ਪੰਤਨਗਰ ਤੋਂ ਦੁਪਹਿਰ 3:50 ’ਤੇ ਉਡਾਣ ਭਰੇਗੀ ਤੇ ਸ਼ਾਮ 4:35 ’ਤੇ ਦੇਹਰਾਦੂਨ ਪਹੁੰਚੇਗੀ। ਮੁੱਖ ਮੰਤਰੀ ਧਾਮੀ ਨੇ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਨਿੱਜੀ ਤੌਰ ’ਤੇ ਬੇਨਤੀ ਕੀਤੀ ਸੀ ਤੇ ਇਕ ਪੱਤਰ ਲਿਖਿਆ ਸੀ।

5 ਹਜ਼ਾਰ ਰੁਪਏ ਤੋਂ ਘੱਟ ਹੋਵੇਗਾ ਕਿਰਾਇਆ
ਜੇਕਰ ਅਸੀਂ ਦੇਹਰਾਦੂਨ ਤੋਂ ਅੰਮ੍ਰਿਤਸਰ, ਅਯੁੱਧਿਆ ਤੇ ਪੰਤਨਗਰ ਤੋਂ ਵਾਰਾਣਸੀ ਦੇ ਕਿਰਾਏ ਦੀ ਗੱਲ ਕਰੀਏ ਤਾਂ ਇਕ ਪਾਸੇ ਦਾ ਕਿਰਾਇਆ 5 ਹਜ਼ਾਰ ਰੁਪਏ ਤੋਂ ਘੱਟ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਦੇਵਭੂਮੀ ਤੋਂ ਅਯੁੱਧਿਆ ਤੱਕ ਹਵਾਈ ਸੇਵਾ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਨੂੰ ਅਯੁੱਧਿਆ ਜਾਣ ਦੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਦੇਵਭੂਮੀ ਜਾਣ ਵਾਲੇ ਸ਼ਰਧਾਲੂ ਵੀ ਇਸ ਸੇਵਾ ਦਾ ਲਾਭ ਉਠਾ ਸਕਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News