ਵੱਡੀ ਖਬਰ : ਰਾਵੀ ਦਰਿਆ ''ਤੇ ਬਣਿਆ ਅਸਥਾਈ ਪੁਲ ਰੁੜ੍ਹਿਆ

Friday, Feb 08, 2019 - 03:43 PM (IST)

ਵੱਡੀ ਖਬਰ : ਰਾਵੀ ਦਰਿਆ ''ਤੇ ਬਣਿਆ ਅਸਥਾਈ ਪੁਲ ਰੁੜ੍ਹਿਆ

ਦੀਨਾਨਗਰ (ਦੀਪਕ ਕੁਮਾਰ) : ਗੁਰਦਾਸਪੁਰ ਦੇ ਕਸਬਾ ਦੀਨਾਨਗਰ 'ਚੋਂ ਲੰਘਦੇ ਰਾਵੀ ਦਰਿਆ 'ਤੇ ਬਣੇ ਪਲਟੂਨ ਪੁਲ ਦਾ ਕੁਝ ਹਿੱਸਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਤੇ ਕੁਝ ਲੋਕ ਪੁਲ ਦੇ ਬਾਕੀ ਬਚੇ ਹਿੱਸੇ 'ਤੇ ਮੌਜੂਦ ਹਨ, ਜਿਨ੍ਹਾਂ ਨੂੰ ਬੇੜੀ ਰਾਹੀਂ ਉਥੋਂ ਸੁਰੱਖਿਅਤ ਕੱਢੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਪਿਛਲੇ ਦੋ ਦਿਨ ਲਗਾਤਾਰ ਹੋਈ ਤੇਜ਼ ਬਾਰਿਸ਼ ਕਰਕੇ ਦਰਿਆ 'ਚ ਪਾਣੀ ਦਾ ਪੱਧਰ ਵਧ ਗਿਆ ਸੀ ਤੇ ਪਾਣੀ ਦਾ ਤੇਜ਼ ਵਹਾਅ ਅਸਥਾਈ ਪੁਲ ਨੂੰ ਵੀ ਆਪਣੇ ਨਾਲ ਵਹਾਅ ਕੇ ਲੈ ਗਿਆ। ਪੁਲ ਵਹਿ ਜਾਣ ਨਾਲ ਮਕੋੜਾ ਪੱਤਣ ਨਾਲ ਲੱਗਦੇ ਕਰੀਬ 8 ਪਿੰਡ ਟਾਪੂ ਬਣ ਕੇ ਰਹਿ ਗਏ ਹਨ। ਪਿੰਡਾਂ ਨੂੰ ਬਾਕੀਆਂ ਨਾਲ ਜੋੜਣ ਦਾ ਇਹ ਇਕੋ ਇਕ ਜ਼ਰੀਆ ਸੀ, ਜੋ ਖਤਮ ਹੋ ਗਿਆ ਹੈ। ਇਸ ਅਸਥਾਈ ਪੁਲ ਦੇ ਰੁੜ੍ਹ ਜਾਣ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਬਾਕੀ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। ਦੱਸ ਦੇਈਏ ਕਿ ਮਕੌੜਾ ਪੱਤਣ ਪੁਲ ਦੇ ਪਾਰ 8 ਪਿੰਡ ਵਸਦੇ ਹਨ, ਤੇ ਇਸ ਪੱਤਣ 'ਤੇ ਰਾਵੀ ਤੇ ਉੱਜ ਦਰਿਆ ਆਪਸ 'ਚ ਮਿਲਦੇ ਹਨ ਜਦਕਿ ਇਸਦੇ ਦੂਜੇ ਪਾਸੇ ਪਾਕਿਸਤਾਨ ਦੀ ਹੱਦ ਲੱਗਦੀ ਹੈ।


author

Baljeet Kaur

Content Editor

Related News