ਚਾਈਨਾ ਡੋਰ ਦੇ 43 ਗੱਟੂਆਂ ਸਮੇਤ ਦੁਕਾਨਦਾਰ ਗ੍ਰਿਫ਼ਤਾਰ

Sunday, Jan 12, 2020 - 03:09 PM (IST)

ਚਾਈਨਾ ਡੋਰ ਦੇ 43 ਗੱਟੂਆਂ ਸਮੇਤ ਦੁਕਾਨਦਾਰ ਗ੍ਰਿਫ਼ਤਾਰ

ਦੀਨਾਨਗਰ (ਕਪੂਰ) : ਪੁਲਸ ਨੇ 43 ਚਾਈਨਾ ਡੋਰ ਦੇ ਗੱਟੂਆਂ ਸਮੇਤ ਅਸ਼ੋਕ ਕੁਮਾਰ ਪੁੱਤਰ ਹੰਸ ਰਾਜ ਨਿਵਾਸੀ ਗਲੀ ਗੁਰਦੁਆਰਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਪਾਲ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਬੱਸ ਸਟੈਂਡ ਤੋਂ ਪੁਰਾਣੇ ਬਿਜਲੀ ਘਰ ਦੇ ਵੱਲ ਜਾ ਰਹੀ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਅਸ਼ੋਕ ਕੁਮਾਰ ਪੁੱਤਰ ਹੰਸ ਰਾਜ, ਜਿਸ ਦੀ ਮਗਰਾਲਾ ਗੇਟ ਦੇ ਅੰਦਰ ਬਾਜ਼ਾਰ 'ਚ ਗੈਸ ਵਾਲੇ ਗੁਬਾਰਿਆਂ ਦੀ ਦੁਕਾਨ ਹੈ ਅਤੇ ਉਹ ਚਾਈਨਾ ਡੋਰ ਚੋਰੀ ਛੁਪੇ ਵੇਚ ਰਿਹਾ ਹੈ। ਪੁਲਸ ਪਾਰਟੀ ਨੇ ਉਸੇ ਸਮੇਂ ਇਸ ਸੂਚਨਾ ਦੇ ਆਧਾਰ 'ਤੇ ਉਕਤ ਦੁਕਾਨ 'ਤੇ ਛਾਪਾ ਮਾਰਿਆ ਤਾਂ ਅਸ਼ੋਕ ਕੁਮਾਰ ਪੁਲਸ ਪਾਰਟੀ ਨੂੰ ਵੇਖ ਕੇ ਦੁਕਾਨ ਦੀ ਪਿਛਲੇ ਪਾਸੇ ਭੱਜਿਆ ਅਤੇ ਇਕ ਪਲਾਸਟਿਕ ਦੀ ਬੋਰੀ, ਜਿਸ 'ਚ ਚਾਈਨਾ ਡੋਰ ਦੇ ਗੱਟੂ ਰੱਖੇ ਹੋਏ ਸੀ, ਨੂੰ ਬੰਨ੍ਹਣ ਲੱਗਾ। ਪੁਲਸ ਨੇ ਉਕਤ ਬੋਰੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਉਸ ਤੋਂ 43 ਚਾਈਨਾ ਡੋਰ ਦੇ ਗੱਟੂ ਬਰਾਮਦ ਹੋਣ 'ਤੇ ਪੁਲਸ ਨੇ ਅਸ਼ੋਕ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Baljeet Kaur

Content Editor

Related News