ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

Sunday, Oct 15, 2023 - 06:51 PM (IST)

ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

ਮਹਿਲ ਕਲਾਂ (ਵਿਜੈ ਕੁਮਾਰ ਸਿੰਗਲਾ/ ਗੁਰਮੁੱਖ ਸਿੰਘ ਹਮੀਦੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਦੀ  ਲੜਕੀ ਦੀ ਕੈਨੇਡਾ ’ਚ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਉਨ੍ਹਾਂ ਦੀ ਲੜਕੀ ਦਿਲਪ੍ਰੀਤ ਕੌਰ (23) ਪੁੱਤਰੀ ਮਰਹੂਮ ਜੋਗਿੰਦਰ ਸਿੰਘ ਵਾਸੀ ਕੁਰੜ ਜਿਸ ਨੇ +2 ਕਰਨ ਤੋਂ ਬਾਅਦ ਆਈਲੈਟਸ ਪਾਸ ਕਰ ਲਈ ਸੀ। 22 ਅਗਸਤ 2020 ਨੂੰ ਉਸ ਦਾ ਵਿਆਹ ਬਲਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਚਾਉਕੇ ਨਾਲ ਕੀਤਾ ਗਿਆ। ਇਸ ਤੋਂ ਬਾਅਦ 17 ਸਤੰਬਰ 2021 ’ਚ ਕੈਨੇਡਾ ਦੇ ਬਰੈਂਪਟਨ ਵਿਖੇ ਸਟੱਡੀ ਵੀਜ਼ੇ ਰਾਹੀ ਉੱਚ ਸਿੱਖਿਆ ਹਾਸਲ ਕਰਨ ਗਈ ਸੀ। ਕੁਝ ਸਮਾਂ ਪਹਿਲਾ ਉਹ ਪੰਜਾਬ ਵੀ ਆਈ ਸੀ।

ਇਹ ਵੀ ਪੜ੍ਹੋ : ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਪੂਰਾ ਸੱਚ

ਮਾਤਾ ਅਮਰਜੀਤ ਕੌਰ ਨੇ ਦੱਸਿਆ ਸ਼ਨਿੱਚਰਵਾਰ ਨੂੰ ਉਸ ਦੀ ਲੜਕੀ ਦਾ ਫੋਨ ਆਇਆ ਸੀ, ਉਸ ਸਮੇਂ ਸਭ ਠੀਕ ਸੀ ਪਰ ਉਸ ਤੋਂ ਬਾਅਦ ਅਚਾਨਕ ਉਸ ਦੀ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੇ ਜਵਾਈ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲੜਕੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਉੱਥੇ ਗੱਲਬਾਤ ਚੱਲ ਰਹੀ ਹੈ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਮੁੱਖ ਸਲਾਹਕਾਰ ਸੁਖਵਿੰਦਰ ਦਾਸ ਕੁਰੜ, ਸਰਪੰਚ ਮਨਜੀਤ ਕੌਰ ਨੇ ਪੀੜਤ ਪਰਿਵਾਰ ਨਾਲ ਪੁੱਜ ਕੇ ਦੁੱਖ ਸਾਂਝਾਂ ਕੀਤਾ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕੀ ਦਾ ਭਰਾ ਗਗਨਦੀਪ ਸਿੰਘ ਵੀ ਨਿਊਜ਼ੀਲੈਂਡ ਵਿਖੇ ਗਿਆ ਹੋਇਆ ਹੈ।

ਇਹ ਵੀ ਪੜ੍ਹੋ : ਬੰਗਾ ’ਚ ਵੱਡੀ ਵਾਰਦਾਤ, 22 ਸਾਲਾ ਸਲੂਨ ਮਾਲਕ ਨੂੰ ਦਿੱਤੀ ਰੂਹ ਕੰਬਾਊ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News