ਦਿਲਜੀਤ ਦੋਸਾਂਝ ਦਾ ਵੱਡਾ ਐਲਾਨ, ਲੁਧਿਆਣਾ ਸ਼ੋਅ ਦੌਰਾਨ ਮੁਫ਼ਤ ਲਾਉਣਗੇ ਇਹ ਖ਼ਾਸ ਕੈਂਪ
Tuesday, Dec 31, 2024 - 03:56 PM (IST)
ਐਂਟਰਟੇਨਮੈਂਟ ਡੈਸਕ : ਦੁਨੀਆਂ ਭਰ ਵਿਚ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ ਗਲੋਬਲ ਸਟਾਰ ਗਾਇਕ ਦਿਲਜੀਤ ਦੋਸਾਂਝ, ਜਿੰਨ੍ਹਾਂ ਦਾ ਅੱਜ ਲੁਧਿਆਣਾ ਹੋਣ ਜਾ ਰਿਹਾ ਗ੍ਰੈਂਡ ਸ਼ੋਅ ਸਿੱਖੀ ਦੇ ਪ੍ਰਤੀਕ ਵਜੋਂ ਵੀ ਉਭਰਨ ਜਾ ਰਿਹਾ ਹੈ। ਇਸ ਦੌਰਾਨ ਉਹ ਦਸਤਾਰ ਸਜਾਉਣ ਦਾ ਵਿਸ਼ਾਲ ਕੈਂਪ ਆਯੋਜਿਤ ਕਰਨ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
'ਦਿਲ-ਲੂਮੀਨਾਟੀ' ਟੂਰ ਲੜੀ ਅਧੀਨ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅ ਦਾ ਆਯੋਜਨ ਕਾਫ਼ੀ ਵੱਡੇ ਪੱਧਰ 'ਤੇ ਹੋਣ ਜਾ ਰਿਹਾ ਹੈ। ਪੀਏਯੂ ਵਿਖੇ ਹੋਣ ਜਾ ਰਹੇ ਇਸ ਕੰਸਰਟ ਦੌਰਾਨ ਹੀ ਦਸਤਾਰ ਸਜਾਉਣ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਦਿਲਜੀਤ ਦੁਆਰਾ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਸਿੱਖੀ ਅਤੇ ਕਦਰਾਂ-ਕੀਮਤਾਂ ਦੇ ਨਾਲ-ਨਾਲ ਅਪਣੀ ਧਰਤੀ ਨੂੰ ਮਾਨ-ਸਨਮਾਨ ਦਿੰਦੇ ਨਜ਼ਰੀ ਆਉਂਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
ਦਸਤਾਰ ਸਜਾਉਣ ਦਾ ਇਹ ਕੈਂਪ ਇਸ ਕੰਸਰਟ ਦਾ ਖ਼ਾਸ ਆਕਰਸ਼ਨ ਹੋਵੇਗਾ, ਜਿਸ ਦੀ ਅਗਵਾਈ ਦਿਲਜੀਤ ਦੀ ਪ੍ਰਬੰਧਨ ਟੀਮ ਦੇ ਪ੍ਰਮੁੱਖ ਗੁਰਪ੍ਰਤਾਪ ਸਿੰਘ ਕੰਗ ਕਰਨਗੇ, ਜੋ ਇਸ ਕੈਂਪ ਸੰਬੰਧਤ ਅਪਣੀਆਂ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦੇਣ ਲਈ ਨਿਰਧਾਰਿਤ ਸਥਲ ਪਹੁੰਚ ਚੁੱਕੇ ਹਨ। ਉਕਤ ਕੈਂਪ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਤੋਂ ਲੈ ਕੇ ਲੜਕੀਆਂ, ਮਹਿਲਾਵਾਂ ਅਤੇ ਨੌਜਵਾਨਾਂ ਆਦਿ ਹਰ ਇੱਕ ਲਈ ਹਰ ਤਰ੍ਹਾਂ ਦੀ ਦਸਤਾਰ ਸਜਾਉਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ, ਜਿਸ ਲਈ ਬੇਹੱਦ ਪੁਖ਼ਤਾ ਅਤੇ ਸੁਚਾਰੂ ਪ੍ਰਬੰਧਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਕੋਈ ਫੀਸ ਵਗੈਰਾ ਚਾਰਜ ਨਹੀਂ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।