ਦਿਲਜੀਤ ਦੁਸਾਂਝ ਨੂੰ ਟੈਗ ਕਰ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਜੁੱਗ-ਜੁੱਗ ਜੀਓ’

01/07/2021 11:23:29 AM

ਜਲੰਧਰ, ਅੰਮਿ੍ਰਤਸਰ (ਪੁਨੀਤ)– ਕੰਗਨਾ ਰਣੌਤ ਵੱਲੋਂ ਬਜ਼ੁਰਗ ਔਰਤ ’ਤੇ ਕੀਤੇ ਗਏ ਟਵੀਟ ਨੂੰ ਲੈ ਕੇ ਦਿਲਜੀਤ ਦੁਸਾਂਝ ਅਤੇ ਕੰਗਣਾ ਵਿਚਕਾਰ ਟਵੀਟ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਲਾਕਾਰ ਸੋਸ਼ਲ ਮੀਡੀਆ ’ਤੇ ਲਗਾਤਾਰ ਆਪਣਾ ਸਟੈਂਡ ਸਪੱਸ਼ਟ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਬਕਾ ਕ੍ਰਿਕਟਰ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿਚ ਇਕ ਟਵੀਟ ਕਰ ਕੇ ਦਿਲਜੀਤ ਦਾ ਸਮਰਥਨ ਕੀਤਾ। ਦਿਲਜੀਤ ਦੁਆਰਾ ਕੀਤੇ ਗਏ ਟਵੀਟ ’ਤੇ ਸਵਰਾ ਭਾਸਕਰ, ਫਰਾਹ ਅਲੀ ਖਾਨ ਸਮੇਤ ਕਈ ਪੰਜਾਬੀ ਅਤੇ ਹਿੰਦੀ ਜਗਤ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਵੱਲੋਂ ਆਪਣਾ ਸਮਰਥਨ ਦਿੱਤਾ ਜਾ ਚੁੱਕਾ ਹੈ। ਹਾਲ ਹੀ ਵਿਚ ਦਿਲਜੀਤ ਨੇ ਇਕ ਟਵੀਟ ਕੀਤਾ, ਜਿਸ ਵਿਚ ਕਿਸਾਨਾਂ ਦੇ ਸੜਕ ’ਤੇ ਬੈਠ ਕੇ ਖਾਣਾ ਖਾਣ ਦੀ ਫੋਟੋ ਨੂੰ ਟੈਗ ਕੀਤਾ ਗਿਆ। ਇਸ ’ਤੇ ਕੰਗਨਾ ਅਤੇ ਦਿਲਜੀਤ ਵਿਚਕਾਰ ਕਾਫੀ ਤਿੱਖੀ ਨੋਕ-ਝੋਕ ਨਜ਼ਰ ਆਈ। ਕੰਗਨਾ ਨੇ ਕਿਹਾ ਕਿ ਸਮਾਂ ਦੱਸੇਗਾ ਦੋਸਤ ਕੌਣ ਕਿਸਾਨਾਂ ਦੇ ਹੱਕ ਲਈ ਲੜਿਆ ਅਤੇ ਕੌਣ ਉਨ੍ਹਾਂ ਦੇ ਖ਼ਿਲਾਫ਼। ਸੌ ਝੂਠ ਇਕ ਸੱਚ ਨੂੰ ਨਹੀਂ ਲੁਕਾ ਸਕਦੇ। ਜਿਸ ਨੂੰ ਸੱਚੇ ਦਿਲ ਤੋਂ ਚਾਹੋ, ਉਹ ਤੁਹਾਨੂੰ ਨਫਰਤ ਨਹੀਂ ਕਰ ਸਕਦਾ। ਤੈਨੂੰ ਕੀ ਲੱਗਦਾ ਹੈ ਕਿ ਤੇਰੇ ਕਹਿਣ ਨਾਲ ਪੰਜਾਬੀ ਮੇਰੇ ਖਿਲਾਫ਼ ਹੋ ਜਾਣਗੇ । ਹਾ..ਹਾ...ਇੰਨੇ ਵੱਡੇ ਸੁਪਨੇ ਨਾ ਦੇਖ, ਤੇਰਾ ਦਿਲ ਟੁੱਟ ਜਾਵੇਗਾ

ਇਹ ਵੀ ਪੜ੍ਹੋ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਦਿੱਤੀ ਜਨਮ ਦਿਨ ਦੀ ਵਧਾਈ
PunjabKesari

ਦੂਜੇ ਪਾਸੇ ਦਿਲਜੀਤ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਸਨੂੰ ਕਿਸਾਨਾਂ ਤੋਂ ਕੀ ਨਫਰਤ ਏ? ਸਾਰਾ ਪੰਜਾਬ ਕਿਸਾਨਾਂ ਦੇ ਨਾਲ ਏ। ਤੁਸੀਂ ਭੁਲੇਖੇ ਵਿਚ ਜ਼ਿੰਦਗੀ ਜੀ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ। ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ, ਉਹ ਹਿਸਾਬ ਤੇਰਾ ਹੈ। ਇਸ ਟਵੀਟ ਤੋਂ ਬਾਅਦ ਜੋ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ, ਉਸ ਵਿਚ ਉਨ੍ਹਾਂ ਨੇ ਦਿਲਜੀਤ ਨੂੰ ਟਵੀਟ ’ਤੇ ਟੈਗ ਕਰ ਕੇ ਕਿਹਾ ਕਿ ਇਸ ਮੁੱਦੇ ’ਤੇ ਹਰ ਪੰਜਾਬੀ ਮਾਣ ਨਾਲ ਖੜ੍ਹਾ ਹੈ। ਦਿਲਜੀਤ ਨੂੰ ਟੈਗ ਕਰ ਕੇ ਕੀਤੇ ਗਏ ਇਸ ਟਵੀਟ ਦੇ ਅੰਤ ਵਿਚ ਸਿੱਧੂ ਨੇ ਲਿਖਿਆ,‘ਜੁੱਗ-ਜੁੱਗ ਜੀਓ’। ਕਿਸਾਨੀ ਮੁੱਦੇ ’ਤੇ ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਬੇਬਾਕੀ ਨਾਲ ਆਪਣਾ ਪੱਖ ਰੱਖਿਆ ਹੈ।

ਇਹ ਵੀ ਪੜ੍ਹੋ : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼


Baljeet Kaur

Content Editor

Related News