ਕੰਗਨਾ ਤੇ ਪਾਇਲ ਦੀਆਂ ਗੱਲਾਂ ਸੁਣ ਹੱਸ-ਹੱਸ ਦੂਹਰਾ ਹੋਇਆ ਦਿਲਜੀਤ ਦੋਸਾਂਝ, ਤੁਹਾਡੇ ਵੀ ਢਿੱਡੀਂ ਪੀੜਾਂ ਪਾਵੇਗੀ ਵੀਡੀਓ

12/19/2020 5:52:40 PM

ਜਲੰਧਰ (ਬਿਊਰੋ)– ਇਹ ਤਾਂ ਸਾਰੇ ਜਾਣਦੇ ਹਨ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਪਾਇਲ ਰੋਹਤਗੀ ਵਲੋਂ ਦਿਲਜੀਤ ਦੋਸਾਂਝ ਦਾ ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਰੱਜ ਕੇ ਭੰਡਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਦਿਲਜੀਤ ਦੋਵਾਂ ਨੂੰ ਕਿਨਾਰਾ ਕਰ ਆਪਣੀ ਗੱਲ ’ਤੇ ਅੜੇ ਹੋਏ ਹਨ। ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਜਵਾਬ ਦੇਣ ਤੋਂ ਬਾਅਦ ਹੁਣ ਇਕ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਦਿਲਜੀਤ ਕੰਗਨਾ ਤੇ ਪਾਇਲ ਦੀਆਂ ਗੱਲਾਂ ਸੁਣ ਹੱਸ-ਹੱਸ ਦੂਹਰੇ ਹੋ ਰਹੇ ਹਨ।

ਇਸ ਵੀਡੀਓ ’ਚ ਦਿਲਜੀਤ ਦੀ ਸਿਰਫ ਆਵਾਜ਼ ਸੁਣਾਈ ਦੇ ਰਹੀ ਹੈ ਪਰ ਵੀਡੀਓ ਨੂੰ ਦੇਖ ਤੁਹਾਡੇ ਢਿੱਡੀਂ ਪੀੜਾਂ ਜ਼ਰੂਰ ਪੈ ਜਾਣਗੀਆਂ। ਦਿਲਜੀਤ ਵੀਡੀਓ ’ਚ ਆਖ ਰਹੇ ਹਨ ਕਿ ਦੋ-ਤਿੰਨ ਜਾਣੀਆਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ਉਸ ਦਾ ਨਾਂ ਲਏ ਬਿਨਾਂ ਰੋਟੀ ਨਹੀਂ ਹਜ਼ਮ ਹੁੰਦੀ।

ਵੀਡੀਓ ਦੀ ਕੈਪਸ਼ਨ ’ਚ ਦਿਲਜੀਤ ਲਿਖਦੇ ਹਨ, ‘ਇਕ ਫਨੀ ਗੱਲ ਸ਼ੇਅਰ ਕਰਨੀ ਸੀ। ਮਿੱਤਰਾਂ ਦਾ ਨਾਂ ਬਲੱਡ ਪ੍ਰੈਸ਼ਰ ਦੀ ਗੋਲੀ ਵਰਗਾ ਇਕ ਵਾਰੀ ਲੱਗ ਜਾਵੇ, ਫਿਰ ਕਿਥੇ ਹੱਟਦਾ। ਤੇਰਾ ਨੀ ਕਸੂਰ।’

ਦੱਸਣਯੋਗ ਹੈ ਕਿ ਦਿਲਜੀਤ ਦੀ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਵਜੋਂ ਰੱਜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਖ਼ਬਰ ਲਿਖਦੇ ਸਮੇਂ ਦਿਲਜੀਤ ਦੀ ਇਹ ਵੀਡੀਓ 5300 ਤੋਂ ਵੱਧ ਵਾਰ ਸ਼ੇਅਰ ਕੀਤੀ ਜਾ ਚੁੱਕੀ ਸੀ।

ਨੋਟ– ਦਿਲਜੀਤ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News