ਕਿਸਾਨਾਂ ਨੂੰ ਅੱਤਵਾਦੀ ਕਹਿਣ ’ਤੇ ਭੜਕਿਆ ਦਿਲਜੀਤ ਦੋਸਾਂਝ, ਨੈਸ਼ਨਲ ਮੀਡੀਆ ਦੀ ਲਾਈ ਕਲਾਸ

Wednesday, Dec 02, 2020 - 07:48 PM (IST)

ਕਿਸਾਨਾਂ ਨੂੰ ਅੱਤਵਾਦੀ ਕਹਿਣ ’ਤੇ ਭੜਕਿਆ ਦਿਲਜੀਤ ਦੋਸਾਂਝ, ਨੈਸ਼ਨਲ ਮੀਡੀਆ ਦੀ ਲਾਈ ਕਲਾਸ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ’ਚ ਕਿਸਾਨ ਧਰਨਿਆਂ ਦਾ ਵਿਰੋਧ ਕਰਨ ਵਾਲਿਆਂ ਦੀ ਝਾੜ ਪਾਉਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਦੀ ਕਲਾਸ ਲਗਾਈ ਹੈ।

ਦਿਲਜੀਤ ਦੋਸਾਂਝ ਨੇ ਟਵਿਟਰ ’ਤੇ ਕਿਸਾਨ ਧਰਨੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਇਹ ਅੱਤਵਾਦੀ ਲੱਗਦੇ ਨੇ ਤੁਹਾਨੂੰ? ਨੈਸ਼ਨਲ ਮੀਡੀਆ ਵਾਲਿਓ ਅਕਲ ਨੂੰ ਹੱਥ ਮਾਰੋ ਕੁਝ ਬੋਲਣ ਤੋਂ ਪਹਿਲਾਂ।’

ਇਸ ਟਵੀਟ ਤੋਂ ਬਾਅਦ ਇਕ ਯੂਜ਼ਰ ਨੇ ਦਿਲਜੀਤ ਨੂੰ ਕੁਮੈਂਟ ਵੀ ਕੀਤਾ ਤੇ ਲਿਖਿਆ, ‘ਇਸ ਧਰਨੇ ’ਚ ਕਿਸਾਨ ਵੀ ਹਨ ਤੇ ਅੱਤਵਾਦੀ ਵੀ, ਇਹ ਤੁਸੀਂ ਵੀ ਜਾਣਦੇ ਹੋ। ਖਾਲਿਸਤਾਨੀ ਕੌਣ ਹਨ ਥੋੜ੍ਹਾ ਦੱਸ ਦਿੰਦੇ ਤਾਂ ਵਧੀਆ ਹੁੰਦਾ।’

ਹਾਲਾਂਕਿ ਦਿਲਜੀਤ ਦੋਸਾਂਝ ਵਲੋਂ ਕੁਮੈਂਟ ਕਰਨ ਵਾਲੇ ਯੂਜ਼ਰ ਨੂੰ ਰਿਪਲਾਈ ਵੀ ਕੀਤਾ ਗਿਆ। ਦਿਲਜੀਤ ਨੇ ਯੂਜ਼ਰ ਨੂੰ ਜਵਾਬ ਦਿੰਦਿਆਂ ਲਿਖਿਆ, ‘ਪਤਾ ਨਹੀਂ ਕੌਣ ਲੋਕ ਹੋ ਤੁਸੀਂ। ਜੇ ਤੁਹਾਡੇ ਮਾਂ-ਬਾਪ ਸੜਕਾਂ ’ਤੇ ਹੁੰਦੇ ਫਿਰ ਵੀ ਤੁਸੀਂ ਇੰਝ ਹੀ ਲਿਖਦੇ? ਕੋਈ ਤਾਂ ਇਨਸਾਨੀਅਤ ਦਾ ਸਬੂਤ ਦਿਓ।’

ਦੱਸਣਯੋਗ ਹੈ ਕਿ ਜੋ ਤਸਵੀਰਾਂ ਦਿਲਜੀਤ ਦੋਸਾਂਝ ਵਲੋਂ ਸਾਂਝੀਆਂ ਕੀਤੀਆਂ ਗਈਆਂ ਹਨ, ਉਹ ਬਲੈਕ ਐਂਡ ਵ੍ਹਾਈਟ ’ਚ ਹਨ ਤੇ ਇਨ੍ਹਾਂ ਤਸਵੀਰ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵਲੋਂ ਖੂਬ ਵਾਇਰਲ ਕੀਤਾ ਜਾ ਰਿਹਾ ਹੈ।

ਨੋਟ– ਦਿਲਜੀਤ ਦੇ ਇਨ੍ਹਾਂ ਟਵੀਟਸ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਸੈਕਸ਼ਨ ’ਚ ਜ਼ਰੂਰ ਦੱਸੋ।


author

Rahul Singh

Content Editor

Related News