ਮੁਕਤਸਰ ਦੇ ਕੋਰੋਨਾ ਸੈਂਟਰ 'ਚ ਦਿਖੀ ਵੱਖਰੀ ਤਸਵੀਰ, ਭੰਗੜਾ ਪਾ ਕੇ ਘਰਾਂ ਨੂੰ ਤੋਰੇ ਮਰੀਜ਼

07/21/2020 6:21:14 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਜਿੱਥੇ ਇੱਕ ਪਾਸੇ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਜ਼ਿਲ੍ਹੇ ਨੂੰ ਆਪਣੀ ਚਪੇਟ 'ਚ ਲੈ ਰਹੀ ਹੈ, ਉਥੇ ਹੀ ਕੋਵਿਡ19 ਸੈਂਟਰ ਦੀ ਡਾਕਟਰੀ ਟੀਮ ਅਜਿਹੇ ਮਰੀਜ਼ਾਂ ਦੀ ਹੌਂਸਲਾ ਅਫ਼ਜਾਈ ਲਈ ਨਵੀਂਆਂ ਤਕਨੀਕਾਂ ਅਪਣਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਦੇ ਠੀਕ ਹੋਏ ਮਰੀਜ਼ਾਂ ਨੂੰ ਗੁਲਦਸਤੇ ਭੇਂਟ ਕਰਕੇ ਘਰ ਭੇਜਿਆ ਜਾ ਰਿਹਾ ਹੈ ਪਰ ਅੱਜ ਕੋਵਿਡ19 ਸੈਂਟਰ ਦੀ ਵਾਇਰਲ ਹੋਈ ਵੀਡਿਓ ਨੇ ਪਲਾਂ 'ਚ ਸ਼ੋਸ਼ਲ ਮੀਡੀਆ 'ਤੇ ਪ੍ਰਸਿੱਧੀ ਪ੍ਰਾਪਤ ਕਰ ਲਈ ਹੈ। ਦਰਅਸਲ ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣੇ ਕੋਵਿਡ-19 ਸੈਂਟਰ ਵਿਖੇ ਅੱਜ ਇੱਕ ਵੱਖ ਹੀ ਤਸਵੀਰ ਦੇਖਣ ਨੂੰ ਮਿਲੀ ਹੈ। ਮਿਸ਼ਨ ਫਤਹਿ ਅਧੀਨ ਅੱਜ ਸਿਹਤ ਮਹਿਕਮੇ ਵੱਲੋਂ ਕੋਰੋਨਾ ਦੇ ਦੋ ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ, ਜਿੰਨ੍ਹਾਂ ਦੀ ਰਵਾਨਗੀ ਮੌਕੇ ਹਸਪਤਾਲ ਸਟਾਫ਼ ਅਤੇ ਮਰੀਜ਼ਾਂ ਵੱਲੋਂ ਪੰਜਾਬੀ ਗੀਤਾਂ 'ਤੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਸਬੰਧੀ ਸ਼ੋਸ਼ਲ ਮੀਡੀਆ 'ਤੇ ਵੀਡਿਓ ਵਾਇਰਲ ਹੋਈਆਂ ਹਨ, ਜਿਸ 'ਚ ਪੀ. ਪੀ. ਈ. ਕਿੱਟਾਂ 'ਚ ਮੌਜੂਦ ਹਸਪਤਾਲ ਸਟਾਫ ਠੀਕ ਹੋਏ ਦੋ ਮਰੀਜ਼ਾਂ ਨਾਲ ਨੱਚ ਟੱਪ ਰਿਹਾ ਹੈ। ਕਰੀਬ ਦੋ ਕੁ ਮਿੰਟ ਦੀ ਵੀਡਿਓ 'ਚ ਡਾਕਟਰੀ ਸਟਾਫ਼, ਠੀਕ ਹੋਏ ਮਰੀਜ਼ ਸਮਾਜਿਕ ਦੂਰੀ ਬਣਾ ਕੇ ਕੋਰੋਨਾ ਨੂੰ ਹਾਰ ਮਹਿਸੂਸ ਕਰਾਉਂਦੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ, 18 ਨਵੇਂ ਮਾਮਲੇ ਆਏ ਸਾਹਮਣੇ  

PunjabKesari

4 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਐਕਟਿਵ ਕੇਸ ਹੋਏ 34
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਨੇ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿਚੋਂ 264 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 259 ਸੈਂਪਲ ਬਕਾਇਆ ਹਨ। ਜ਼ਿਲ੍ਹੇ ਭਰ ਅੰਦਰੋਂ 189 ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 184 ਹੋ ਗਈ ਹੈ, ਜਿੰਨ੍ਹਾਂ ਵਿਚੋਂ 149 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਜਦੋਂਕਿ ਇਸ ਸਮੇਂ 34 ਕੇਸ ਐਕਟਿਵ ਚੱਲ ਰਹੇ ਹਨ ਅਤੇ ਇਕ ਔਰਤ ਦੀ ਕੋਰੋਨਾ ਮਹਾਮਾਰੀ ਕਾਰਣ ਮੌਤ ਵੀ ਚੁੱਕੀ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਲ੍ਹੇ 'ਚ ਨਹੀਂ ਰੁੱਕ ਰਿਹੈ ਕੋਰੋਨਾ, 24 ਕੇਸ ਆਏ ਸਾਹਮਣੇ

ਚਾਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਘਰਾਂ ਲਈ ਹੋਏ ਰਵਾਨਾ
ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣੇ ਕੋਵਿਡ-19 ਸੈਂਟਰ ਵਿਖੇ ਦਾਖਲ ਮਰੀਜ਼ਾਂ ਵਿਚੋਂ ਬੀਤੇ ਦਿਨੀਂ ਚਾਰ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ, ਜਿਸਨੂੰ ਹਸਪਤਾਲ ਸਟਾਫ ਨੇ ਗੁਲਦਸਤੇ ਭੇਟ ਕਰਦਿਆਂ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਘਰਾਂ ਲਈ ਰਵਾਨਾ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਇੰਨ੍ਹਾਂ ਮਰੀਜ਼ਾਂ ਨੂੰ ਰਵਾਨਾ ਕਰਨ ਮੌਕੇ ਹਸਪਤਾਲ ਸਟਾਫ ਨੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ, ਜਦੋਂਕਿ ਮਰੀਜ਼ਾਂ ਨੇ ਘਰ ਵਾਪਸੀ ਸਮੇਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।


Anuradha

Content Editor

Related News