ਟਾਂਡਾ ਨੇੜੇ ਡੀਜ਼ਲ ਦਾ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ, ਵੱਡਾ ਮਾਲੀ ਨੁਕਸਾਨ

Thursday, Jun 18, 2020 - 08:33 AM (IST)

ਟਾਂਡਾ ਨੇੜੇ ਡੀਜ਼ਲ ਦਾ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ, ਵੱਡਾ ਮਾਲੀ ਨੁਕਸਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਹਾਈਵੇਅ 'ਤੇ ਗ੍ਰੇਟ ਪੰਜਾਬ ਰਿਜ਼ੋਰਟ ਨੇੜੇ ਵੀਰਵਾਰ ਸਵੇਰੇ ਡੀਜ਼ਲ ਨਾਲ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਸੰਗਰੂਰ ਤੋਂ ਜੰਮੂ ਜਾ ਰਹੇ ਡੀਜ਼ਲ ਨਾਲ ਭਰੇ ਟੈਂਕਰ 'ਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਟੈਂਕਰ ਬੇਕਾਬੂ ਹੋ ਕੇ ਹਾਈਵੇਅ ਕਿਨਾਰੇ ਪੁਲੀ ਨੂੰ ਤੋੜਦੇ ਹੋਏ ਖਤਾਨਾਂ 'ਚ ਪਲਟ ਗਿਆ।

PunjabKesari

ਹਾਦਸੇ 'ਚ ਮਾਮੂਲੀ ਜ਼ਖਮੀਂ ਹੋਏ ਟੈਂਕਰ ਚਾਲਕ ਜੋਗਿੰਦਰ ਪਾਲ ਪੁੱਤਰ ਸੰਸਾਰ ਚੰਦ, ਨਿਵਾਸੀ ਲੰਡਨ ਪਾਵਰ ਹਾਊਸ, ਜ਼ਿਲ੍ਹਾ ਊਧਮਪੁਰ, ਜੰਮੂ-ਕਸ਼ਮੀਰ  ਨੂੰ ਮੌਕੇ 'ਤੇ ਪਹੁੰਚੀ 108 ਐਂਬੂਲੈਂਸ ਦੀ ਟੀਮ ਦਲਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਮੁੱਢਲੀ ਡਾਕਟਰੀ ਮਦਦ ਦਿੱਤੀ। ਹਾਦਸੇ ਤੋਂ ਬਾਅਦ ਟੈਂਕਰ 'ਚੋਂ ਲਗਤਾਰ ਡੀਜ਼ਲ ਧਰਤੀ 'ਤੇ ਵਗਦਾ ਰਿਹਾ, ਜਿਸ ਕਾਰਨ ਵੱਡਾ ਮਾਲੀ ਨੁਕਸਾਨ ਵੀ ਹੋਇਆ ਹੈ। ਫਿਲਹਾਲ ਖਬਰ ਲਿਖੇ ਜਾਣ ਤੱਕ ਡੁੱਲ੍ਹ ਰਹੇ ਡੀਜ਼ਲ ਨੂੰ ਬਚਾਉਣ ਲਈ ਕੋਈ ਉੱਦਮ ਨਹੀਂ ਹੋਇਆ ਸੀ। ਦੱਸ ਦੇਈਏ ਕਿ ਇਹ ਤੇਲ ਫੌਜ ਦੀ ਸਪਲਾਈ ਲਈ ਜਾ ਰਿਹਾ ਸੀ।

PunjabKesari
 


author

Babita

Content Editor

Related News