ਇਤਿਹਾਸ ਦੀ ਡਾਇਰੀ : ਕੈਨੇਡਾ ‘ਚ ਅੱਜ ਦੇ ਦਿਨ ਹੀ ਹੋਈ ਸੀ ਪਹਿਲੇ ਸਿੱਖ ਨੂੰ ਫਾਂਸੀ (ਵੀਡੀਓ)

01/11/2020 8:04:51 AM

ਇਤਿਹਾਸ ਦੀ ਡਾਇਰੀ

ਅੱਜ 11 ਜਨਵਰੀ ਹੈ ਤੇ ਅੱਜ ਦਾ ਦਿਨ ਪੰਜਾਬੀਆਂ ਲਈ ਬੜਾ ਖਾਸ ਹੈ ਕਿਉਂਕਿ ਅੱਜ ਦੇ ਦਿਨ ਹੀ ਕੈਨੇਡਾ ‘ਚ ਪਹਿਲੇ ਸਿੱਖ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਕੌਣ ਸੀ ਉਹ ਸ਼ਖਸ ਤੇ ਕਿਉਂ ਦਿੱਤੀ ਗਈ ਸੀ ਕੈਨੇਡਾ ਦੇ ਪਹਿਲੇ ਸਿੱਖ ਨੂੰ ਫਾਂਸੀ ਦੇਖੋ ਇਹ ਖਾਸ ਰਿਪੋਰਟ।
 

ਕੌਣ ਸੀ ਮੇਵਾ ਸਿੰਘ ਲੋਪੋਕੇ ?
ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਅਧੀਨ ਪਿੰਡ ਲੋਪੋਕੇ, ਤਹਿਸੀਲ ਅਜਨਾਲਾ 'ਚ ਸੰਨ 1880 ਨੂੰ ਹੋਇਆ।  ਮੇਵਾ ਸਿੰਘ ਪਿੰਡ ਤਾਂ ਖੇਤੀਬਾੜੀ ਦਾ ਕੰਮ ਹੀ ਕਰਦੇ ਸਨ ਪਰ 20ਵੀਂ ਸਦੀ ਦੇ ਸ਼ੁਰੂ ‘ਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਸੁਨਹਿਰੀ ਭਵਿੱਖ ਲਈ 1906 'ਚ ਵੈਨਕੂਵਰ ਜਾ ਵਸੇ। ਜਿਥੇ ਓਹਨਾਂ ਨੇ ਨਿਊ ਵੈਸਟ ਮਨਿਸਟਰ ਦੀ ਫਰੇਜ਼ਰ ਮਿੱਲ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਅਦ 'ਚ ਮੇਵਾ ਸਿੰਘ ਲੋਪੋਕੇ ਗੁਰੂ ਨਾਨਕ ਮਾੲਂਨਿੰਗ ਐਂਡ ਟਰਸਟ ਕੰਪਨੀ ਦੇ ਹਿੱਸੇਦਾਰ ਵੀ ਬਣੇ ।ਧਾਰਮਿਕ ਬਿਰਤੀ ਅਤੇ ਸ਼ਾਂਤ ਸਾਊ ਸੁਭਾਅ ਦੇ ਮਾਲਕ ਹੋਣ ਕਾਰਨ ਉਹ ਪਹੁੰਚਣ ਸਾਰ ਹੀ ਵੈਨਕੂਵਰ ਦੇ ਸਿੱਖ ਆਗੂਆਂ ਦੀ ਸੰਗਤ ਵਿਚ ਸ਼ਾਮਲ ਹੋ ਗਏ। ਜਿਸ ਸਮੇਂ ਸਿੱਖ ਸੰਗਤ ਵਲੋਂ ਵੈਨਕੂਵਰ ਵਿਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਬਣਾਉਣ ਦਾ ਉਦਮ ਆਰੰਭਿਆ ਗਿਆ ਤਾਂ ਭਾਈ ਮੇਵਾ ਸਿੰਘ ਨੇ ਵੱਧ ਚੜ੍ਹ ਕੇ ਇਸ ਸੇਵਾ ਵਿੱਚ ਹਿੱਸਾ ਲਿਆ।
ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ‘ਚ ਫਾਂਸੀ ਇਸ ਲਈ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਨੇ ਇੱਕ ਅੰਗਰੇਜ਼ ਅਧਿਕਾਰੀ ਦੀ ਹੱਤਿਆ ਕੀਤੀ ਸੀ। ਹੱਤਿਆ ਕੁਝ ਉਸੇ ਦਲੇਰੀ ਨਾਲ ਕੀਤੀ ਜਿਵੇਂ ਕਈ ਸਾਲ ਬਾਅਦ ਉਧਮ ਸਿੰਘ ਨੇ ਲੰਡਨ ‘ਚ ਮਾਈਕਲ ਓਡਵਾਇਰ ਨੂੰ ਉਸ ਦੇ ਮਾੜੇ ਕਰਮਾਂ ਕਰਕੇ ਮਾਰਿਆ ਸੀ।


Related News