ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ 'ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ

Tuesday, Jul 11, 2023 - 11:32 AM (IST)

ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ 'ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ

ਲੋਹੀਆਂ (ਜਸਪ੍ਰੀਤ) : ਪੰਜਾਬ 'ਚ ਪਏ ਭਾਰੀ ਮੀਂਹ ਕਾਰਨ ਹਰ ਪਾਸੇ ਹਾਲਾਤ ਵਿਗੜੇ ਹੋਏ ਹਨ ਅਤੇ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ 'ਚ ਫਿਰ ਰਿਹਾ ਹੈ। ਥਾਂ-ਥਾਂ 'ਤੇ ਨਹਿਰਾਂ ਦੇ ਬੰਨ੍ਹ੍ ਟੁੱਟ ਰਹੇ ਹਨ। ਇਸ ਦਰਮਿਆਨ ਸਤਲੁਜ ਦਰਿਆ 'ਚ ਆਏ ਸਮਰੱਥਾ ਤੋਂ ਵੱਧ ਪਾਣੀ ਨੇ 2 ਥਾਵਾਂ ਤੋਂ ਧੁੱਸੀ ਬੰਨ੍ਹ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੰਨ੍ਹ 'ਚ ਇਕ ਪਾੜ ਰਾਤ ਦੇ 12.40 ਦੇ ਕਰੀਬ ਅਤੇ ਦੂਜਾ ਪਾੜ ਤੜਕੇ 2 ਵਜੇ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਿਆ ਹੈ।

ਇਹ ਵੀ ਪੜ੍ਹੋ : ਖੰਨਾ 'ਚ ਮੀਂਹ ਨੇ ਢਾਹਿਆ ਕਹਿਰ, ਗਰੀਬ ਪਰਿਵਾਰ ਨੇ ਰਾਤ ਵੇਲੇ ਭੱਜ ਕੇ ਬਚਾਈ ਜਾਨ

ਚਸ਼ਮਦੀਦਾਂ ਮੁਤਾਬਕ ਪਹਿਲਾਂ ਬੰਨ੍ਹ 'ਚ ਘਰਲ ਪਿਆ, ਜੋ ਜੱਦੋ-ਜਹਿਦ ਦੇ ਬਾਵਜੂਦ ਪੂਰ ਨਹੀਂ ਹੋਈ ਅਤੇ ਕੁੱਝ ਸਮੇਂ ਦਰਮਿਆਨ ਦੇਖਦੇ ਹੀ ਦੇਖਦੇ ਪਾੜ ਪੈ ਗਿਆ, ਜਿਸ ਕਾਰਨ ਬੰਨ੍ਹ ਟੁੱਟ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਵਾਲੇ ਪਾਸੇ ਆਉਣ ਵਾਲੇ ਸਾਵਧਾਨ! ਜ਼ਰਾ ਇਨ੍ਹਾਂ ਤਸਵੀਰਾਂ ਵੱਲ ਮਾਰ ਲਓ ਇਕ ਨਜ਼ਰ

ਇਸ ਨਾਲ ਲੋਹੀਆਂ ਅਤੇ ਗਿੱਦੜਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਪਾਣੀ ਭਰਨ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਐੱਨ. ਡੀ. ਆਰ. ਐੱਫ. ਨੇ ਰੈਸਕਿਊ ਆਪਰੇਸ਼ਨ ਚਲਾਇਆ। ਇਸ ਦੇ ਨਾਲ ਹੀ ਭਾਖੜਾ ਬੰਨ੍ਹ 'ਚ 20 ਫੁੱਟ ਤੱਕ ਹੋਰ ਪਾਣੀ ਸਟੋਰ ਕਰਨ ਦੀ ਸਮਰੱਥ ਬਚੀ ਹੈ। ਇਸ ਤੋਂ ਬਾਅਦ ਹੈੱਡ ਖੋਲ੍ਹ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News