ਧੂਰੀ 'ਚ ਨਾਬਾਲਗਾ ਨਾਲ ਜ਼ਬਰ-ਜਨਾਹ

Thursday, Dec 05, 2019 - 05:07 PM (IST)

ਧੂਰੀ 'ਚ ਨਾਬਾਲਗਾ ਨਾਲ ਜ਼ਬਰ-ਜਨਾਹ

ਧੂਰੀ (ਸੰਜੀਵ ਜੈਨ, ਰਾਜੇਸ਼ ਕੋਹਲੀ) : ਹਲਕਾ ਧੂਰੀ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਗ ਕੁੜੀ ਨਾਲ ਤਿੰਨ ਵਿਅਕਤੀਆਂ ਵੱਲੋਂ ਜ਼ਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਐਸ.ਐਚ.ਓ ਸਦਰ ਧੂਰੀ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਪਿੰਡ ਦੀ ਕਰੀਬ 17 ਸਾਲਾ ਲੜਕੀ ਨੂੰ ਸੁੱਖੀ ਨਾਂ ਦਾ ਨੌਜਵਾਨ ਉਸ ਦੇ ਘਰੋਂ ਮੋਟਰ ਸਾਈਕਲ 'ਤੇ ਬਿਠਾ ਕੇ ਲੈ ਗਿਆ ਸੀ ਅਤੇ ਬਾਅਦ ਵਿਚ ਦੋਸ਼ੀ ਉਕਤ ਲੜਕੀ ਨੂੰ ਆਪਣੇ ਦੋਸਤ ਕਾਕੇ ਦੇ ਟਰੱਕ 'ਚ ਕਿਸੇ ਢਾਬੇ ਦੇ ਨਜ਼ਦੀਕ ਇਕ ਸੁੰਨਸਾਨ ਥਾਂ 'ਤੇ ਲੈ ਗਿਆ, ਜਿੱਥੇ ਕਿ ਟਰੱਕ ਦੇ ਕੈਬਿਨ ਵਿਚ ਸੁੱਖੀ, ਕਾਕਾ ਅਤੇ ਗੋਲਡੀ ਵੱਲੋਂ ਪੀੜਤਾ ਨਾਲ ਜ਼ਬਰ-ਜਨਾਹ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੈਡੀਕਲ ਕਰਵਾਉਣ ਉਪਰੰਤ ਉਕਤ ਤਿੰਨਾਂ ਦੇ ਖ਼ਿਲਾਫ਼ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਜ਼ਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ 'ਚੋਂ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਵੇਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


author

cherry

Content Editor

Related News