ਕਾਲਜ ਵਿਦਿਆਰਥਣ ਨੇ ਓਵਰਬ੍ਰਿਜ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Thursday, Jan 16, 2020 - 12:54 PM (IST)

ਕਾਲਜ ਵਿਦਿਆਰਥਣ ਨੇ ਓਵਰਬ੍ਰਿਜ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਧੂਰੀ (ਜੈਨ, ਦਵਿੰਦਰ) : ਇਕ ਨਿੱਜੀ ਕਾਲਜ 'ਚ ਪੜ੍ਹਦੀ ਵਿਦਿਆਰਥਣ ਵੱਲੋਂ ਸ਼ਹਿਰ 'ਚ ਸਥਿਤ ਓਵਰਬ੍ਰਿਜ ਤੋਂ ਭੇਤਭਰੇ ਹਾਲਾਤਾਂ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਪਿੰਡ ਘਨੌਰ ਕਲਾਂ ਦੀ ਉਕਤ ਲੜਕੀ ਅਰਸ਼ਦੀਪ ਕੌਰ (24) ਸ਼ਹਿਰ ਦੇ ਇਕ ਪ੍ਰਾਈਵੇਟ ਕਾਲਜ 'ਚ ਪੜ੍ਹਦੀ ਸੀ। ਬੁੱਧਵਾਰ ਬਾਅਦ ਦੁਪਹਿਰ ਕਾਲਜ 'ਚ ਛੁੱਟੀ ਤੋਂ ਬਾਅਦ ਉਹ ਪਿੰਡ ਨੂੰ ਜਾਣ ਵਾਸਤੇ ਸ਼ੇਰਪੁਰ ਚੌਕ ਵਾਲੇ ਓਵਰਬ੍ਰਿਜ 'ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਭੇਤਭਰੇ ਹਾਲਾਤਾਂ 'ਚ ਉਸ ਨੇ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ। ਇਸ ਲੜਕੀ ਨੂੰ ਜ਼ਖਮੀ ਹਾਲਤ 'ਚ ਪੁਲਸ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰੀ ਅਮਲੇ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਲਈ ਰੈਫਰ ਕਰ ਦਿੱਤਾ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਲੜਕੀ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ।


author

cherry

Content Editor

Related News