ਧਰੁਵ ਵਧਵਾ ਬਣੇ ਪੰਜਾਬ ਭਾਜਪਾ ਦੇ ਮੀਡੀਆ ਸੈੱਲ ਦੇ ਸਹਿ-ਕਨਵੀਨਰ
Friday, Sep 17, 2021 - 08:10 PM (IST)
ਚੰਡੀਗੜ੍ਹ : ਭਾਜਯੁਮੋ ਦੇ ਸਾਬਕਾ ਹਿਮਾਚਲ ਇੰਚਾਰਜ ਧਰੁਵ ਵਧਵਾ ਨੂੰ ਪੰਜਾਬ ਭਾਜਪਾ ਦੇ ਮੀਡੀਆ ਸੈੱਲ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਇਸ ਨਿਯੁਕਤੀ ਦਾ ਪੱਤਰ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਵੱਲੋਂ ਜਾਰੀ ਕੀਤਾ ਗਿਆ ਹੈ। ਧਰੁਵ ਵਧਵਾ ਦੇ ਸਿਆਸੀ ਤਜਰਬੇ ਤੇ ਪਾਰਟੀ ਵੱਲੋਂ ਹੁਣ ਤਕ ਮਿਲੀਆਂ ਨੂੰ ਨਿਭਾਉਣ ਦੀ ਗੱਲ ਕਰੀਏ ਤਾਂ ਸਾਲ 2012 ’ਚ ਪੰਜਾਬ ਵਿਧਾਨ ਸਭਾ ਚੋਣਾਂ ’ਚ ਧਰੁਵ ਵਧਵਾ ਨੇ ਜੇ. ਪੀ. ਨੱਡਾ (ਮੌਜੂਦਾ ਰਾਸ਼ਟਰੀ ਪ੍ਰਧਾਨ) ਅਤੇ ਸਵ. ਕਮਲ ਸ਼ਰਮਾ ਨਾਲ ਸਹਾਇਕ ਵਜੋਂ ਕੰਮ ਕੀਤਾ।
2013-16 ਤਕ ਧਰੁਵ ਵਧਵਾ ਸੋਸ਼ਲ ਮੀਡੀਆ ਅਤੇ ਪੰਜਾਬ ਭਾਜਪਾ ਦੇ ਆਈ. ਟੀ. ਸਹਿ-ਇੰਚਾਰਜ ਸਨ। ਧਰੁਵ ਦੀ ਯੋਗਤਾ ਨੂੰ ਪਾਰਟੀ ਨੇ ਵੱਖ-ਵੱਖ ਸੂਬਿਆਂ ਦੀਆਂ ਚੋਣਾਂ, ਜਿਵੇਂ ਕਿ 2014 ’ਚ ਜੰਮੂ ਅਤੇ 2017 ’ਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਚ ਪਰਖਿਆ। ਦੋਵਾਂ ’ਚ ਧਰੁਵ ਨੇ ਇੱਕ ਮਿਹਨਤੀ ਵਰਕਰ ਵਜੋਂ ਪਾਰਟੀ ਲਈ ਕੰਮ ਕੀਤਾ। 2017 ’ਚ ਉਨ੍ਹਾਂ ਨੂੰ ਭਾਜਯੁਮੋ ਦਾ ਨੈਸ਼ਨਲ ਸਪੋਰਟਸ ਸਹਿ-ਇੰਚਾਰਜ ਬਣਾਇਆ ਗਿਆ। 2018 ’ਚ ਉਨ੍ਹਾਂ ਨੂੰ ਭਾਜਯੁਮੋ ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ। ਇਨ੍ਹਾਂ ਯੋਗਤਾਵਾਂ ਨੂੰ ਵੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ‘ਖੇਲੋ ਇੰਡੀਆ’ ਪ੍ਰੋਗਰਾਮ ਦਾ ਰਾਸ਼ਟਰੀ ਇੰਚਾਰਜ ਵੀ ਬਣਾਇਆ। ਇਸ ਤੋਂ ਇਲਾਵਾ ਧਰੁਵ ਨੇ ਮੈਂਬਰਸ਼ਿਪ ਮੁਹਿੰਮ ਦੇ ਰਾਸ਼ਟਰੀ ਕੋਆਰਡੀਨੇਟਰ ਅਤੇ ਭਾਜਯੁਮੋ ਬਲੱਡ ਹੈਲਪਲਾਈਨ ਦੇ ਰਾਸ਼ਟਰੀ ਇੰਚਾਰਜ ਵਜੋਂ ਬਹੁਤ ਵਧੀਆ ਕੰਮ ਕੀਤਾ।