ਢੀਂਡਸਾ ਮੇਰਾ ਵੱਡਾ ਭਰਾ, ਅਸੀਂ ਪੰਥ ਅਤੇ ਪੰਜਾਬ ਲਈ ਆਖਰੀ ਸਾਹਾਂ ਤਕ ਇਕਜੁੱਟ ਰਹਿ ਕੇ ਲੜਾਈ ਲੜਾਂਗੇ : ਬ੍ਰਹਮਪੁਰਾ

06/20/2021 2:51:43 AM

ਮੋਹਾਲੀ(ਪਰਦੀਪ)- ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ 21 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨਾਲ ਨਤਮਸਤਕ ਹੋਣਗੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੇ ਦਿਨੀਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਨੇ ਗੁਰੂ ਚਰਨਾ ਵਿਚ ਅਰਦਾਸ ਕਰ ਕੇ ਪ੍ਰਣ ਲਿਆ ਹੈ ਕਿ ਪੰਥ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਉਹ ਆਖਰੀ ਸਾਹਾਂ ਤਕ ਇਕਜੁੱਟ ਰਹਿ ਕੇ ਕਾਰਜਸ਼ੀਲ ਹੋਣਗੇ ।

ਇਹ ਵੀ ਪੜ੍ਹੋ- ਪੰਜਾਬ ਕੈਬਨਿਟ ਵਲੋਂ ਲਏ ਗਏ ਫੈਸਲੇ ਨੂੰ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ

ਬ੍ਰਹਮਪੁਰਾ ਨੇ ਕਿਹਾ ਕਿ ਦੇਖਣ ਨੂੰ ਲੱਗਦਾ ਹੈ ਕਿ ਢੀਂਡਸਾ ਉਮਰ ਵਿਚ ਮੇਰੇ ਤੋਂ ਛੋਟੇ ਹਨ ਪਰ ਢੀਂਡਸਾ ਮੇਰੇ ਨਾਲੋਂ ਕੁੱਝ ਮਹੀਨੇ ਵੱਡੇ ਹਨ, ਇਸ ਕਰ ਕੇ ਉਹ ਮੇਰੇ ਵੱਡੇ ਭਰਾ ਹਨ । ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਬਾਹਰ ਆ ਕੇ ਅਸੀਂ ਕੋਈ ਇਲੈਕਸ਼ਨ ਨਹੀਂ ਲੜਨਾ ਬਲਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਸਿਧਾਂਤਕ ਲੜਾਈ ਲੜ ਕੇ ਟਕਸਾਲੀ ਅਕਾਲੀ ਸੋਚ ਨੂੰ ਬਚਾਉਣਾ ਹੈ, ਜਿਸ ਲਈ ਅਸੀਂ ਆਖਰੀ ਸਾਹਾਂ ਤਕ ਇਕਜੁੱਟ ਰਹਿ ਕੇ ਹੱਕ, ਸੱਚ ਤੇ ਨਿਆਂ ਦੀ ਲੜਾਈ ਲੜਾਂਗੇ।

ਇਹ ਵੀ ਪੜ੍ਹੋ- ਨੌਜਵਾਨ ਵਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ 'ਚ ਥਾਣਾ ਲੌਂਗੋਵਾਲ ਦਾ SHO ਮੁਅੱਤਲ
ਇਸੇ ਦੌਰਾਨ ਬੀਤੇ ਕੱਲ ਚੰਡੀਗੜ੍ਹ ਵਿਖੇ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਪੰਜਾਬ ਦੇ ਲੋਕਾਂ ਲਈ ਇਕ ਮਜਬੂਤ ਚੌਥਾ ਬਦਲ ਤਿਆਰ ਕੀਤਾ ਜਾਵੇਗਾ ਤਾਂ ਜੋ ਭਾਜਪਾ, ਕਾਂਗਰਸ ਅਤੇ ਬਾਦਲ ਦਲ ਤੋਂ ਛੁਟਕਾਰਾ ਪਾਇਆ ਜਾ ਸਕੇ। ਕੈਪਟਨ ਸਰਕਾਰ ਘਪਲਿਆਂ ਦੀ ਪੰਡ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਸਰਕਾਰ ਆਉਣ ’ਤੇ ਸਾਰੇ ਘਪਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਈਆਂ ਜਾਣਗੀਆਂ।


Bharat Thapa

Content Editor

Related News