ਢਿੱਲਵਾਂ ''ਚ ਦੀਪਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਮਾਸਟਰਮਾਈਂਡ ਗੈਂਗਸਟਰ ਗੁਰਦੀਪ ਗ੍ਰਿਫ਼ਤਾਰ

Monday, Jul 26, 2021 - 02:26 PM (IST)

ਢਿੱਲਵਾਂ ''ਚ ਦੀਪਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਮਾਸਟਰਮਾਈਂਡ ਗੈਂਗਸਟਰ ਗੁਰਦੀਪ ਗ੍ਰਿਫ਼ਤਾਰ

ਜਲੰਧਰ (ਸੋਮਨਾਥ)-ਐੱਸ. ਐੱਸ. ਪੀ. ਨਵੀਨ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ਼-2 (ਦਿਹਾਤੀ) ਦੀ ਟੀਮ ਨੇ ਕਪੂਰਥਲਾ ਦੇ ਅੰਨ੍ਹੇ ਢਿੱਲਵਾਂ ਕਤਲ ਕੇਸ ਵਿਚ ਲੋੜੀਂਦੇ ਸੈਣੀ ਗੈਂਗ ਦੇ ਮਾਸਟਰਮਾਈਂਡ ਗੁਰਦੀਪ ਸਿੰਘ ਉਰਫ਼ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ। ਸੀ. ਆਈ. ਏ. ਸਟਾਫ਼-2 ਦੇ ਇੰਚਾਰਜ ਪੁਸ਼ਪ ਬਾਲੀ ਅਤੇ ਪੁਲਸ ਪਾਰਟੀ ਨੇ ਮੁਲਜ਼ਮ ਨੂੰ ਉਦੋਂ ਕਾਬੂ ਕੀਤਾ ਜਦੋਂ ਉਹ ਭਟਨੂਰਾ ਅੱਡੇ ’ਤੇ ਜ਼ੈੱਨ ਕਾਰ ਨੰਬਰ. ਪੀ. ਬੀ. 08 ਜ਼ੈੱਡ-7758 ਵਿਚ ਬੈਠਾ ਸੀ।

ਐੱਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਕ ਸਾਲ ਪਹਿਲਾਂ ਇਕ ਕੁੜੀ ਕਾਰਨ ਹੋਈ ਰੰਜਿਸ਼ ਤੋਂ ਬਾਅਦ ਨੌਜਵਾਨ ਦੀਪਕ ਹੀਰਾ ਦੇ ਹੱਥ-ਪੈਰ ਤੋੜ ਕੇ ਅਤੇ ਫਿਰ ਸ਼ਰਾਬ ਅਤੇ ਪੈਟਰੋਲ ਪਾ ਕੇ ਲਾਸ਼ ਨੂੰ ਸਾੜ ਦਿੱਤਾ ਸੀ। ਬਾਅਦ ਵਿਚ ਅੱਧ ਸੜੀ ਲਾਸ਼ ਬਿਆਸ ਦਰਿਆ ਵਿਚ ਸੁੱਟ ਦਿੱਤੀ ਸੀ। ਸੈਣੀ ਖ਼ਿਲਾਫ਼ 10 ਦੇ ਲਗਭਗ ਕੇਸ ਦਰਜ ਹਨ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ।

ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਟਾਂਡਾ 'ਚ ਭਿਆਨਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ

ਥਾਣਾ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਕਿ ਸਾਲ 2015-16 ਵਿਚ ਇਕ ਕੁੜੀ ਨਾਲ ਉਸ ਦੀ ਦੋਸਤੀ ਹੋ ਗਈ। ਇਸ ਤੋਂ ਪਹਿਲਾਂ ਉਹ ਕੁੜੀ ਫਗਵਾੜਾ ਦੇ ਸਤਨਾਮਪੁਰਾ ਦੇ ਸ਼ਹੀਦ ਊਧਮ ਸਿੰਘ ਨਗਰ ਵਿਚ ਰਹਿਣ ਵਾਲੇ ਦੀਪਕ ਹੀਰਾ ਉਰਫ਼ ਸੰਨੀ ਨਾਲ ਰਹਿੰਦੀ ਸੀ। ਇਸੇ ਵਜ੍ਹਾ ਕਾਰਨ ਗੁਰਦੀਪ ਅਤੇ ਦੀਪਕ ਵਿਚਾਲੇ ਰੰਜਿਸ਼ ਚੱਲ ਰਹੀ ਸੀ। ਜਦੋਂ ਦੋਵੇਂ ਕਪੂਰਥਲਾ ਜੇਲ੍ਹ ਵਿਚ ਬੰਦ ਸਨ ਤਾਂ ਉਥੇ ਵੀ ਉਨ੍ਹਾਂ ਦੀ ਤਿੰਨ ਵਾਰ ਲੜਾਈ ਹੋਈ ਸੀ। ਇਸ ਤੋਂ ਬਾਅਦ ਸਾਲ 2020 ਵਿਚ ਦੀਪਕ ਹੀਰਾ ਕਪੂਰਥਲਾ ਜੇਲ੍ਹ ਵਿਚੋਂ ਪੈਰੋਲ ’ਤੇ ਬਾਹਰ ਆਇਆ ਅਤੇ ਗੁਰਦੀਪ ਦੇ ਦੱਸੇ ਜਾਣ ਤੋਂ ਬਾਅਦ ਟਾਈਮ ਚੁੱਕਣ ਲਈ ਪਿੰਡ ਬੁੱਟਰਾਂ ਗਿਆ ਸੀ। ਹਾਲਾਂਕਿ ਗੁਰਦੀਪ ਹੱਥ ਨਾ ਲੱਗਾ ਤਾਂ ਉਹ ਕਰਤਾਰਪੁਰ ਦੇ ਬੜਾ ਪਿੰਡ ਵਿਚ ਆਪਣੇ ਦੋਸਤ ਦਿਲਬਾਗ ਸਿੰਘ ਕੋਲ ਰਹਿਣ ਲੱਗਾ। ਗੁਰਦੀਪ ਲਗਾਤਾਰ ਦੀਪਕ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ।

ਇਹ ਵੀ ਪੜ੍ਹੋ: ਸਕੂਲਾਂ ’ਚ ਪਰਤੀ ਰੌਣਕ, ਪੰਜਾਬ ਭਰ ’ਚ ਖੁੱਲ੍ਹੇ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ

ਜੁਲਾਈ 2020 ਵਿਚ ਗੁਰਦੀਪ ਸੈਣੀ ਆਪਣੇ ਗੈਂਗ ਮੈਂਬਰ ਸ਼ੈਲੀ ਉਰਫ਼ ਸ਼ਾਲੂ ਵਾਸੀ ਭਟਨੂਰਾ ਕਲਾਂ, ਤਾਏ ਦਾ ਲੜਕਾ ਲਾਡੀ ਵਾਸੀ ਬੁੱਟਰਾਂ, ਚੂਹੜਵਾਲ ਦਾ ਸੰਨੀ ਲਾਹੌਰੀਆ ਅਤੇ ਪਿੰਦਰੀ ਉਰਫ਼ ਪਲਵਿੰਦਰ ਸਿੰਘ ਵਾਸੀ ਲੱਖਨ ਕਲਾਂ ਕਪੂਰਥਲਾ ਨਾਲ ਮਾਂਗੇਕੀ ਅੱਡੇ ਉੱਤੇ ਸ਼ਰਾਬ ਪੀ ਰਹੇ ਸਨ। ਉਦੋਂ ਉਥੇ ਦੀਪਕ ਹੀਰਾ ਆ ਗਿਆ। ਗੁਰਦੀਪ ਨੇ ਗੈਂਗ ਨਾਲ ਮਿਲ ਕੇ ਪਹਿਲਾਂ ਦੀਪਕ ਦੀ ਕੁੱਟਮਾਰ ਕੀਤੀ। ਉਪਰੰਤ ਉਸ ਨੂੰ ਕਾਰ ਵਿਚ ਜ਼ਿਲਾ ਕਪੂਰਥਲਾ ਦੇ ਗੋਰੇ ਪਿੰਡ ਦੇ ਚੰਨੀ ਦੇ ਘਰ ਲੈ ਗਏ, ਉਥੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਂਹ ਤੋੜ ਦਿੱਤੀ। ਫਿਰ ਰਾਤ ਸਮੇਂ ਉਸ ਨੂੰ ਕਾਰ ਵਿਚ ਪਾ ਕੇ ਢਿੱਲਵਾਂ ਵਿਚ ਬਿਆਸ ਦਰਿਆ ਕੰਢੇ ਲੈ ਗਏ। ਉਥੇ ਗੁਰਦੀਪ ਨੇ ਸਾਥੀਆਂ ਸਮੇਤ ਪਰਨੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਕਾਰ ਵਿਚੋਂ ਸ਼ਰਾਬ ਅਤੇ ਪੈਟਰੋਲ ਕੱਢ ਕੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਪਾਇਆ ਤੇ ਅੱਗ ਲਾ ਦਿੱਤੀ। ਫਿਰ ਦੀਪਕ ਦੇ ਹੱਥ-ਪੈਰ ਬੰਨ੍ਹ ਕੇ ਉਸ ਦੀ ਅੱਧਸੜੀ ਲਾਸ਼ ਨੂੰ ਬਿਆਸ ਦਰਿਆ ਵਿਚ ਸੁੱਟ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਗੁਰਦੀਪ ਖਿਲਾਫ ਥਾਣਾ ਢਿੱਲਵਾਂ ਕੇਸ ਦਰਜ ਹੋਇਆ ਪਰ ਉਹ ਕਾਬੂ ਨਹੀਂ ਆਇਆ ਸੀ। ਮੁਲਜ਼ਮ ਲਗਾਤਾਰ ਆਪਣੇ ਟਿਕਾਣੇ ਬਦਲਦਾ ਰਹਿੰਦਾ ਸੀ ਅਤੇ ਹੁਸ਼ਿਆਰਪੁਰ ਦੇ ਟਾਂਡਾ ਵਿਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News