ਧਰਨੇ ''ਤੇ ਬੈਠੇ ਇਕ ਮੁਲਾਜ਼ਮ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
Wednesday, Mar 06, 2019 - 10:03 AM (IST)

ਪਟਿਆਲਾ, (ਜੋਸਨ)—ਨਗਰ ਨਿਗਮ ਵਿਖੇ ਜਿੱਥੇ 3 ਸਫਾਈ ਮੁਲਾਜ਼ਮ ਨੇਤਾ ਨਿਗਮ ਦੀ ਚੌਥੀ ਮੰਜ਼ਿਲ 'ਤੇ ਚੜ੍ਹੇ ਹੋਏ ਹਨ, ਉਥੇ ਅੱਜ ਦੇਰ ਸ਼ਾਮ ਹੇਠਾਂ ਧਰਨੇ 'ਤੇ ਬੈਠੇ ਮੁਲਾਜ਼ਮਾਂ 'ਚੋਂ ਇਕ ਫੌਜੀ ਨਾਮਕ ਆਈ ਮੁਲਾਜ਼ਮ ਨੇ ਆਪਣੇ ਉੱਪਰ ਤੇਲ ਸੁੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਤੇਲ ਸੁੱਟਣ ਤੋਂ ਬਾਅਦ ਸਾਥੀ ਮੁਲਾਜ਼ਮਾਂ ਨੇ ਖੁਦਕੁਸ਼ੀ ਕਰਨ ਵਾਲੇ ਮੁਲਾਜ਼ਮ ਨੂੰ ਬਚਾਅ ਲਿਆ।