ਧਰਮਿੰਦਰ ਸਿੰਘ ਭਿੰਦਾ ਕਤਲ ਕਾਂਡ ਮਾਮਲੇ ’ਚ ਪੁਲਸ ਨੇ 7 ਲੋਕਾਂ ਨੂੰ ਹਿਰਾਸਤ ’ਚ ਲਿਆ

Sunday, Apr 10, 2022 - 05:51 PM (IST)

ਧਰਮਿੰਦਰ ਸਿੰਘ ਭਿੰਦਾ ਕਤਲ ਕਾਂਡ ਮਾਮਲੇ ’ਚ ਪੁਲਸ ਨੇ 7 ਲੋਕਾਂ ਨੂੰ ਹਿਰਾਸਤ ’ਚ ਲਿਆ

ਪਟਿਆਲਾ (ਇੰਦਰਜੀਤ ਬਕਸ਼ੀ) : 5 ਅਪ੍ਰੈਲ ਨੂੰ ਪਟਿਆਲਾ ਯੂਨੀਵਰਸਿਟੀ ਦੇ ਬਾਹਰ ਹੋਏ ਕਬੱਡੀ ਪ੍ਰਮੋਟਰ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਮਾਮਲੇ ਵਿਚ ਪੁਲਸ ਨੇ 7 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਿਨ੍ਹਾਂ ਵਿਚੋਂ 4 ਮੁਲਜ਼ਮ ਅਤੇ 3 ਪਨਾਹ ਦੇਣ ਵਾਲੇ ਦੱਸੇ ਜਾ ਰਹੇ ਹਨ ਪਰ ਪੁਲਸ ਨੇ ਜਿਨ੍ਹਾਂ ਮੁੱਖ ਦੋਸ਼ੀਆਂ ਦੇ ਨਾਮ ਪਰਚਾ ਦਰਜ ਕੀਤਾ ਸੀ ਉਹ ਫਿਲਹਾਲ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਜਾਵੇਗਾ ਕਿਉਂਕਿ ਇਸ ਸਬੰਧੀ ਪੁਲਸ ਪਾਰਟੀਆਂ ਵਲੋਂ ਵੱਖ ਥਾਵਾਂ ’ਤੇ ਛਾਪੇਮਾਰੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਲਯੁੱਗੀ ਸਹੁਰੇ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਅੱਕੀ ਨੂੰਹ, ਵੱਡਾ ਜਿਗਰਾ ਕਰਕੇ ਅੰਤ ਖੋਲ੍ਹ ਦਿੱਤੀ ਪੋਲ

ਉਧਰ ਐੱਸ. ਐੱਸ. ਪੀ ਨਾਨਕ ਸਿੰਘ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ ਵਿਚ ਨਵੀ ਸ਼ਰਮਾ, ਵਰਿੰਦਰ ਸਿੰਘ ਬਾਵਾ, ਪ੍ਰਿਤਪਾਲ ਸਿੰਘ ਅਤੇ ਬਹਾਦਰ ਸਿੰਘ ਨੂੰ ਮੁਲਜ਼ਮਾਂ ਵਜੋਂ ਹਿਰਾਸਤ ਵਿਚ ਲਿਆ ਗਿਆ ਹੈ ਜਦਕਿ ਪਨਾਹ ਦੇਣ ਵਾਲਿਆਂ ਦੇ ਨਾਮ ਤਰਸੇਮ ਲਾਲ, ਸਤਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਹਨ। ਸਵਾਲ ਇਹ ਉਠ ਰਿਹਾ ਹੈ ਕਿ ਮੁੱਖ ਦੋਸ਼ੀ ਜਿਨ੍ਹਾਂ ਵਿਚੋਂ ਹਰਵੀਰ ਸਿੰਘ ਜਿਸਦੀ ਧਰਮਿੰਦਰ ਨਾਲ ਤਕਰਾਰ ਚੱਲ ਰਹੀ ਸੀ, ਉਹ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸਦੇ ਨਾਲ ਹੀ ਹਰਮਨ ਅੰਗ, ਤੇਜਿੰਦਰ ਸਿੰਘ ਫੌਜੀ ਅਤੇ ਯੋਗੇਸ਼ਵਰ ਬੋਨੀ ਪੁਲਸ ਨੂੰ ਅਜੇ ਤਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ। ਐੱਸ. ਐੱਸ. ਪੀ. ਨਾਨਕ ਸਿੰਘ ਅਨੁਸਾਰ ਇਸ ਕਤਲ ਵਿਚ ਕੋਈ ਗੈਂਗਸਟਰ ਕੁਨੈਕਸ਼ਨ ਅਤੇ ਕਬੱਡੀ ਕੁਨੈਕਸ਼ਨ ਨਹੀਂ ਵੇਖਣ ਨੂੰ ਮਿਲਿਆ ਹੈ ਪਰ ਯੂਨੀਵਰਸਿਟੀ ਵਿਚ ਕੁੱਝ ਗੈਂਗਸਟਰਾਂ ਦੀਆਂ ਤਸਵੀਰਾਂ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪੋਸਟਰਾਂ ਦੀ ਜਾਂਚ ਪੁਲਸ ਜ਼ਰੂਰ ਕਰ ਰਹੀ ਹੈ।

ਇਹ ਵੀ ਪੜ੍ਹੋ : ਧਰਮਿੰਦਰ ਸਿੰਘ ਭਿੰਦਾ ਦੇ ਕਤਲ ਤੋਂ ਪੰਜ ਦਿਨ ਬਾਅਦ ਵੀ ਕਾਤਲਾਂ ਤਕ ਨਹੀਂ ਪਹੁੰਚ ਸਕੀ ਪੁਲਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News