ਧਰਮਿੰਦਰ ਦਿਓਲ ਨੇ ਸਾਹਨੇਵਾਲ ਦੀ ਧਰਤੀ ਨੂੰ ਸਿਰ ਝੁਕਾ ਕੇ ਕੀਤਾ ਨਮਸਕਾਰ

Sunday, Mar 08, 2020 - 11:39 PM (IST)

ਧਰਮਿੰਦਰ ਦਿਓਲ ਨੇ ਸਾਹਨੇਵਾਲ ਦੀ ਧਰਤੀ ਨੂੰ ਸਿਰ ਝੁਕਾ ਕੇ ਕੀਤਾ ਨਮਸਕਾਰ

ਸਾਹਨੇਵਾਲ, (ਹਨੀ ਚਾਠਲੀ)- ਪੰਜਾਬ ਦੇ ਜੰਮਪਲ ਅਤੇ ਫਿਲਮ ਨਗਰੀ ਮੁੰਬਈ ਦੇ ਸੁਪਰਸਟਾਰ ਧਰਮਿੰਦਰ ਦਿਓਲ ਬੀਤੀ ਦੇਰ ਰਾਤ ਜਦੋਂ ਅਚਾਨਕ ਰੇਲਵੇ ਸਟੇਸ਼ਨ ਸਾਹਨੇਵਾਲ ਪਹੁੰਚੇ ਤਾਂ ਉਥੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਆਗੂ ਅਮਨ ਪਨੇਸਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਅਮਨ ਪਨੇਸਰ ਨੇ ਦੱਸਿਆ ਕਿ ਜਦੋਂ ਮੈਂ ਦੇਰ ਰਾਤ ਆਪਣੀ ਦੁਕਾਨ ਬੰਦ ਕਰ ਕੇ ਘਰ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਅਚਾਨਕ ਮੈਨੂੰ ਕੁਝ ਗੱਡੀਆਂ ਦਾ ਕਾਫਲਾ ਆਉਂਦਾ ਦਿਖਾਈ ਦਿੱਤਾ ਤਾਂ ਮੈਂ ਰੁਕ ਗਿਆ, ਦੇਖਣ ’ਤੇ ਪਤਾ ਲੱਗਾ ਕਿ ਇਸ ਗੱਡੀਆਂ ਦੇ ਕਾਫਲੇ ਵਿਚ ਫਿਲਮ ਮਹਾਨਗਰੀ ਦੇ ਸੁਪਰ ਸਟਾਰ ਧਰਮਿੰਦਰ ਦਿਓਲ ਹਨ, ਤਾਂ ਫੌਰਨ ਉਨ੍ਹਾਂ ਨੇ ਮੈਨੂੰ ਦੇਖ ਕੇ ਆਪਣੀ ਗੱਡੀ ਰੋਕ ਲਈ ਅਤੇ ਗੱਡੀ ਦੇ ਬਾਹਰ ਆ ਕੇ ਪਹਿਲਾਂ ਤਾਂ ਉਨ੍ਹਾਂ ਸਾਹਨੇਵਾਲ ਦੀ ਧਰਤੀ ਨੂੰ ਸਿਰ ਝੁਕਾ ਕੇ ਨਮਸਕਾਰ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਪਿੰਡ ਸਾਹਨੇਵਾਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਾਹਨੇਵਾਲ ਨੂੰ ਕਦੇ ਵੀ ਭੁਲਾ ਨਹੀਂ ਸਕਦਾ, ਕਿਉਂਕਿ ਮੈਂ ਸਾਹਨੇਵਾਲ ਦੀ ਮਿੱਟੀ ਵਿਚ ਖੇਡ ਕੇ ਜਵਾਨ ਹੋਇਆ ਹਾਂ ਅਤੇ ਇਸ ਮਿੱਟੀ ਤੋਂ ਹੀ ਮੈਨੂੰ ਅੱਜ ਸ਼ੌਹਰਤ ਮਿਲੀ ਹੈ ਅਤੇ ਜੋ ਕੁਝ ਵੀ ਮੈਂ ਸਾਹਨੇਵਾਲ ਕਸਬੇ ਲਈ ਕਰ ਸਕਦਾ ਹਾਂ, ਕਰਾਂਗਾ। ਉਨ੍ਹਾਂ ਦੱਸਿਆ ਕਿ ਉਹ ਲੁਧਿਆਣੇ ਆਪਣੇ ਨਿੱਜੀ ਕੰਮ ਲਈ ਜਾ ਰਹੇ ਸਨ।


author

Bharat Thapa

Content Editor

Related News