ਧਰਮਿੰਦਰ ''ਤੇ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਵੱਡਾ ਹਮਲਾ (ਵੀਡੀਓ)

Saturday, May 11, 2019 - 06:53 PM (IST)

ਅੰਮ੍ਰਿਤਸਰ : ਸੰਨੀ ਦਿਓਲ ਦੇ ਹੱਕ ਵਿਚ ਚੋਣ ਪ੍ਰਚਾਰ 'ਚ ਨਿੱਤਰੇ ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਵੱਡਾ ਹਮਲਾ ਬੋਲਿਆ ਹੈ। ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ਫਿਲਮ ਸਟਾਰ ਧਰਮਿੰਦਰ ਵਲੋਂ ਪੁੱਤਰ ਸੰਨੀ ਦਿਓਲ ਦੇ ਹੱਕ 'ਚ ਪ੍ਰਚਾਰ ਕਰਨ ਬਾਰੇ ਪੁੱਛਿਆ ਗਿਆ ਤਾਂ ਕੈਪਟਨ ਨੇ ਤੰਜ ਕੱਸਦਿਆਂ ਕਿਹਾ ਕਿ ਧਰਮਿੰਦਰ ਛੱਡ ਕੇ ਪੂਰਾ ਪਰਿਵਾਰ ਵੀ ਚੋਣ ਪ੍ਰਚਾਰ ਵਿਚ ਲੱਗ ਜਾਵੇ ਤਾਂ ਵੀ ਕੁਝ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਨੀ ਦਿਓਲ ਚੋਣ ਮੈਦਾਨ ਵਿਚ ਨਿੱਤਰ ਤਾਂ ਆਏ ਹਨ ਪਰ ਉਹ ਚੋਣਾਂ ਤੋਂ ਬਾਅਦ ਉਥੇ ਨਜ਼ਰ ਨਹੀਂ ਆਉਣਗੇ। 
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ 1984 ਦਾ ਮੁੱਦਾ ਵੀ ਬਾਹਰ ਆ ਜਾਂਦਾ ਹੈ ਅਤੇ ਚੋਣਾਂ ਤੋਂ ਬਾਅਦ ਵਿਰੋਧੀ ਫਿਰ ਸ਼ਾਂਤ ਹੋ ਜਾਂਦੇ ਹਨ।


author

Gurminder Singh

Content Editor

Related News