ਚੋਣ ਵਿਵਾਦ ਨੂੰ ਲੈ ਕੇ ਧਾਰੀਵਾਲ ਪੂਰਨ ਤੌਰ 'ਤੇ ਬੰਦ
Saturday, Jun 22, 2019 - 11:12 AM (IST)

ਧਾਰੀਵਾਲ (ਵਿਨੋਦ) : ਧਾਰੀਵਾਲ 'ਚ ਬੀਤੇ ਦਿਨ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਵਿਰੁੱਧ ਸ਼ਹਿਰ ਨੂੰ ਪੂਰਨ ਤੌਰ 'ਤੇ ਬੰਦ ਰੱਖਿਆ ਗਿਆ ਹੈ। ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦੇਈਏ ਕਿ ਧਾਰੀਵਾਲ ਕਸਬੇ ਦੇ ਵਾਰਡ ਨੰਬਰ-2 ਤੇ ਨਗਰ ਕੌਂਸਲ ਚੋਣ ਦੌਰਾਨ ਵਿਵਾਦਾਂ ਹੋ ਗਿਆ ਸੀ । ਇਸ ਵਾਰਡ ਦੇ ਮਤਦਾਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਵੀ ਚੋਣ ਦਾ ਨਤੀਜਾ ਐਲਾਨ ਨਾ ਕਰਨ, ਅਕਾਲੀ-ਭਾਜਪਾ ਵਰਕਰਾਂ 'ਤੇ ਹਲਕਾ ਲਾਠੀਚਾਰਜ ਕਰਨ ਅਤੇ ਵੋਟਿੰਗ ਮਸ਼ੀਨਾਂ ਧਾਰੀਵਾਲ ਤੋਂ ਚੁੱਕ ਕੇ ਗੁਰਦਾਸਪੁਰ ਵਿਚ ਲੈ ਜਾਣ ਦੇ ਵਿਰੋਧ ਵਿਚ ਅਕਾਲੀ-ਭਾਜਪਾ ਵਰਕਰਾਂ ਨੇ ਡਡਵਾਂ ਚੌਕ ਵਿਚ ਧਰਨਾ ਦਿੱਤਾ ਅਤੇ ਕੱਲ ਸ਼ਨੀਵਾਰ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਵਿਰੁੱਧ ਸ਼ਹਿਰ ਬੰਦ ਰੱਖਣ ਦਾ ਫੈਸਲਾ ਕੀਤਾ।