ਦੁਕਾਨਾਂ ਤੇ ਘਰਾਂ ''ਚ ਚੋਰੀਆਂ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ
Sunday, Sep 15, 2019 - 02:51 PM (IST)
ਧਾਰੀਵਾਲ (ਖੋਸਲਾ, ਬਲਬੀਰ) : ਬੀਤੇ ਦਿਨੀਂ ਸ਼ਹਿਰ ਧਾਰੀਵਾਲ 'ਚ ਹੋਈਆਂ ਚੋਰੀਆਂ ਦੇ ਸਬੰਧ 'ਚ ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਧਾਰੀਵਾਲ ਅਮਨਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਇੰਸਪੈਕਟਰ ਜਗਦੀਸ਼ ਸਿੰਘ ਪੁਲਸ ਪਾਰਟੀ ਸਮੇਤ ਕੋਟ ਸੰਤੋਖ ਰਾਏ ਚੌਕ 'ਚ ਨਾਕੇ 'ਤੇ ਮੌਜੂਦ ਸਨ ਅਤੇ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਸ਼ਹਿਰ ਧਾਰੀਵਾਲ ਦੀਆਂ 5 ਦੁਕਾਨਾਂ, ਵੱਖ-ਵੱਖ ਘਰਾਂ ਤੋਂ ਇਲਾਵਾ ਪਿੰਡ ਸੰਘਰ ਆਦਿ 'ਚ ਚੋਰੀਆਂ ਕੀਤੀਆਂ ਹਨ। ਉਕਤ ਵਿਅਕਤੀ ਦੀ ਪਛਾਣ ਅਰਪਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਕਲੇਰ ਕਲਾਂ ਵਜੋਂ ਹੋਈ। ਪੁਲਸ ਨੇ ਉਕਤ ਵਿਅਕਤੀ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।