ਪਟਿਆਲਾ 'ਚ ਗਾਂਧੀ ਨੂੰ ਟੱਕਰ ਦੇਣਗੇ 2 ਵੱਡੇ ਸਿਆਸੀ ਘਰਾਣੇ
Sunday, Mar 24, 2019 - 01:11 PM (IST)

ਨਾਭਾ (ਰਾਹੁਲ ਖੁਰਾਣਾ) - ਪਟਿਆਲਾ ਦੀ ਲੋਕ ਸਭਾ ਸੀਟ 'ਤੇ ਪੀ.ਡੀ.ਏ. ਲਈ ਡਾ. ਧਰਮਵੀਰ ਗਾਂਧੀ ਅਤੇ ਕਾਂਗਰਸ ਪਾਰਟੀ ਵਲੋਂ ਪ੍ਰਨੀਤ ਕੌਰ ਦੀ ਸੀਟ ਪੱਕੀ ਮੰਨੀ ਜਾ ਰਹੀ ਹੈ। ਜਦਕਿ ਅਕਾਲੀ ਦਲ ਵਲੋਂ ਉਮੀਦਵਾਰ ਕੌਣ ਹੋਏਗਾ, ਇਸਦਾ ਅੰਦਾਜ਼ਾ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਜ਼ਿਲੇ 'ਚ ਵਧੀ ਸੁਰਜੀਤ ਸਿੰਘ ਰੱਖੜਾ ਦੀ ਗਤਿਵਿਧਿਆਂ ਤੋਂ ਲਗਾਇਆ ਜਾ ਸਕਦਾ ਹੈ। ਦੱਸ ਦੇਈਅ ਕਿ ਸੁਰਜੀਤ ਸਿੰਘ ਰੱਖੜਾ ਵਲੋਂ ਵੱਖ-ਵੱਖ ਹਲਕਿਆਂ 'ਚ ਜਾ ਕੇ ਵਰਕਰਾਂ ਨਾਲ ਮੁਲਾਕਾਤ ਕੀਤੀਆਂ ਜਾ ਰਹੀਆਂ ਹਨ ਅਤੇ ਅੰਦਰ ਖਾਤੇ ਹੀ ਉਹ ਵਰਕਰਾਂ 'ਚ ਚੋਣਾਂ ਲਈ ਜੋਸ਼ ਵੀ ਭਰ ਰਹੇ ਹਨ। ਰੱਖੜਾ ਦੀ ਗਤੀਵਿਧੀਆਂ ਤੋਂ ਇਹ ਸਾਫ ਪਤਾ ਲਗਾਇਆ ਜਾ ਸਕਦਾ ਹੈ ਕਿ ਪਟਿਆਲਾ ਦੀ ਸੀਟ ਤੋਂ ਅਕਾਲੀ ਦਲ ਦਾ ਚੇਹਰਾ ਸੁਰਜੀਤ ਸਿੰਘ ਰੱਖੜਾ ਹੀ ਹੋ ਸਕਦੇ ਹਨ।
ਰੱਖੜਾ ਪਰਿਵਾਰ ਨੂੰ ਬਾਦਲ ਪਰਿਵਾਰ ਦੇ ਬਹੁਤ ਹੀ ਕਰੀਬੀ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਗਾਂਧੀ ਅਤੇ ਪ੍ਰਨੀਤ ਕੌਰ ਨੂੰ ਮਜਬੂਤ ਟੱਕਰ ਦੇਣ ਲਈ ਪਟਿਆਲਾ ਸੀਟ ਤੋਂ ਅਕਾਲੀ ਦਲ ਕੋਲ ਸ਼ਾਇਦ ਰੱਖੜਾ ਤੋਂ ਮਜਬੂਤ ਉਮੀਦਵਾਰ ਕੋਈ ਹੋਰ ਨਹੀਂ ਹੈ।