ਧਰਮਕੋਟ ਵਿਖੇ ਐੱਸ.ਡੀ.ਐੱਮ. ਧਾਲੀਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ

Tuesday, Jan 26, 2021 - 11:11 AM (IST)

ਧਰਮਕੋਟ ਵਿਖੇ ਐੱਸ.ਡੀ.ਐੱਮ. ਧਾਲੀਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ

ਧਰਮਕੋਟ (ਸਤੀਸ਼) - ਅੱਜ ਗਣਤੰਤਰ ਦਿਵਸ ਦਾ ਦਿਹਾੜਾ ਧਰਮਕੋਟ ਵਿਖੇ ਧੁਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੈਕਟਰੀਏਟ ਕੰਪਲੈਕਸ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਡਾ.ਨਰਿੰਦਰ ਸਿੰਘ ਧਾਲੀਵਾਲ ਐੱਸ.ਡੀ.ਐੱਮ. ਧਰਮਕੋਟ ਨੇ ਨਿਭਾਈ ਅਤੇ ਪੁਲਸ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾਕਟਰ ਨਰਿੰਦਰ ਸਿੰਘ ਧਾਲੀਵਾਲ ਐੱਸ.ਡੀ.ਐੱਮ. ਧਰਮਕੋਟ ਨੇ ਗਣਤੰਤਰ ਦਿਵਸ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਰਕਾਰ ਵੱਲੋਂ ਲੋਕ ਭਲਾਈ ਹਿਤ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਰੋਨਾ ਕਾਲ ਦੌਰਾਨ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਰਕਾਰੀ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ। 

ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

ਇਸ ਮੌਕੇ ਸੁਬੇਗ ਸਿੰਘ ਡੀ.ਐੱਸ.ਪੀ. ਧਰਮਕੋਟ, ਮਨਿੰਦਰ ਸਿੰਘ ਨਾਇਬ ਤਹਿਸੀਲਦਾਰ ਧਰਮਕੋਟ, ਗੁਰਜਿੰਦਰ ਪਾਲ ਸਿੰਘ ਸੇਖੋਂ ਥਾਣਾ ਮੁਖੀ ਧਰਮਕੋਟ, ਅਮਨਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਧਰਮਕੋਟ, ਗੁਰਨਾਮ ਸਿੰਘ ਐੱਸ.ਡੀ.ਓ. ਧਰਮਕੋਟ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ, ਸੁਧੀਰ ਕੁਮਾਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਸਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਅਮਨਦੀਪ ਸਿੰਘ ਗਿੱਲ ਪ੍ਰਧਾਨ ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ,ਜਰਨੈਲ ਸਿੰਘ ਖੰਭੇ ਚੇਅਰਮੈਨ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ, ਪ੍ਰਿੰਸੀਪਲ ਰਕੇਸ਼ ਸਚਦੇਵਾ, ਚੇਤਨ ਸਿੰਘ ਸੁਪਰਡੈਂਟ, ਹਿੰਮਤ ਸਿੰਘ, ਰਾਜਵੰਤ ਸਿੰਘ ਵਾਲੀਆ ਇੰਸਪੈਕਟਰ, ਸੁਖਜੀਤ ਸਿੰਘ ਇੰਸਪੈਕਟਰ ਪਨਸਪ, ਕਰਮਜੀਤ ਕੌਰ ਸੁਪਰਡੈਂਟ, ਪਰਮਜੀਤ ਕੌਰ, ਸਿਮਰਜੀਤ ਕੌਰ, ਹਰੀਸ਼ ਕੁਮਾਰ ਰੀਡਰ, ਪਰਿੰਸ ਕੁਮਾਰ ਰਜਿਸਟਰੀ ਕਲਰਕ, ਜਸਵਿੰਦਰ ਸਿੰਘ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ


author

rajwinder kaur

Content Editor

Related News