ਧਨੰਜੇ ਖੁਦਕੁਸ਼ੀ ਮਾਮਲਾ : ਸਕੂਲ ਤੇ ਦੋਸ਼ੀਆਂ ਦੇ ਘਰ ''ਚ ਪੁਲਸ ਨੇ ਮਾਰਿਆ ਛਾਪਾ
Monday, Dec 02, 2019 - 10:51 AM (IST)

ਲੁਧਿਆਣਾ (ਰਾਜ) : ਇੱਥੇ ਐੱਸ. ਜੀ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਤੇ ਅਧਿਆਪਕ ਦੀ ਡਾਂਟ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਧਨੰਜੇ ਦੇ ਮਾਮਲੇ 'ਚ ਪੁਲਸ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਐਤਵਾਰ ਨੂੰ ਛਾਪੇਮਾਰੀ ਕੀਤੀ। ਪਹਿਲਾਂ ਪੁਲਸ ਦੋਸ਼ੀਆਂ ਦੇ ਘਰ ਗਈ, ਇਸ ਤੋਂ ਬਾਅਦ ਸਕੂਲ ਪੁੱਜੀ ਅਤੇ ਜਾਂਚ ਕੀਤੀ। ਇਸ ਦੌਰਾਨ ਪੁਲਸ ਨੇ 10 ਦਿਨਾਂ ਦੀ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤੀ। ਹਾਲਾਂਕਿ ਅਜੇ ਪੁਲਸ ਫੁਟੇਜ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਡੀ. ਸੀ. ਪਰਦੀਪ ਅਗਰਵਾਲ ਵਲੋਂ ਬਣਾਈ ਗਈ ਕਮੇਟੀ ਸਕੂਲ ਜਾ ਕੇ ਮਾਮਲੇ ਦੀ ਜਾਂਚ ਕਰਕੇ ਬੱਚਿਆਂ ਦੀ ਕਾਊਂਸਲਿੰਗ ਕਰੇਗੀ।
ਦੱਸ ਦੇਈਏ ਕਿ ਸਕੂਲ 'ਚ 11ਵੀਂ ਜਮਾਤ ਦੇ ਵਿਦਿਆਰਥੀ ਨੇ ਉੱਚੀ ਪੈਂਟ ਪਾਉਣ ਕਾਰਨ ਅਧਿਆਪਕ ਤੇ ਪ੍ਰਿੰਸੀਪਲ ਵਲੋਂ ਕੀਤੀ ਬੇਇੱਜ਼ਤੀ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਡਾਇਰੈਕਟਰ ਪ੍ਰਭੂਦੱਤ ਸਰੋਜ ਸ਼ਰਮਾ ਅਤੇ ਟੀਚਰ ਪੂਨਮ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਸੀ।