ਧਨੰਜੇ ਖੁਦਕੁਸ਼ੀ ਮਾਮਲਾ : ਸਕੂਲ ''ਚ 3 ਦਿਨ ਦੀ ਛੁੱਟੀ, ਰੱਖੀ ''ਸ਼ੋਕ ਸਭਾ''
Thursday, Dec 05, 2019 - 11:27 AM (IST)

ਲੁਧਿਆਣਾ (ਰਾਜ) : ਐੱਸ. ਜੀ. ਡੀ. ਗ੍ਰਾਮਰ ਸਕੂਲ ਦੇ ਵਿਦਿਆਰਥੀ ਧਨੰਜੇ ਦੀ ਖੁਦਕੁਸ਼ੀ ਦੇ ਮਾਮਲੇ 'ਚ ਸਕੂਲ ਪ੍ਰਸ਼ਾਸਨ ਨੇ ਸ਼ੋਕ ਕਾਰਣ ਸਕੂਲ 'ਚ ਤਿੰਨ ਦਿਨ ਦੀ ਛੁੱਟੀ ਕਰ ਦਿੱਤੀ ਹੈ। ਉਥੇ ਸੋਮਵਾਰ ਨੂੰ ਸਕੂਲ 'ਚ ਸ਼ੋਕ ਸਭਾ ਰੱਖੀ ਜਾਵੇਗੀ। ਸਕੂਲ ਦੀ ਵਾਈਸ ਪ੍ਰਿੰਸੀਪਲ ਵੰਦਨਾ ਭੱਲਾ ਨੇ ਦੱਸਿਆ ਕਿ ਧਨੰਜੇ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੇ ਸਕੂਲ 'ਚ ਤਿੰਨ ਦਿਨ ਦੀ ਛੁੱਟੀ ਕੀਤੀ ਹੈ। ਉਧਰ ਥਾਣਾ ਡਾਬਾ ਦੇ ਐੱਸ. ਐੱਚ. ਓ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਹੁਣ ਵੀ ਦੋਸ਼ੀ ਗ੍ਰਿਫਤ ਤੋਂ ਬਾਹਰ ਹਨ। ਉਨ੍ਹਾਂ ਦੀ ਭਾਲ ਜਾਰੀ ਹੈ।
ਇਥੇ ਦੱਸ ਦੇਈਏ ਕਿ ਪੈਂਟ ਛੋਟੀ ਹੋਣ ਕਾਰਣ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਟੀਚਰ ਨੇ 11ਵੀਂ ਕਲਾਸ ਦੇ ਵਿਦਿਆਰਥੀ ਧਨੰਜੇ ਨੂੰ ਫਿਜ਼ੀਕਲ ਤੇ ਮੈਂਟਲੀ ਟਾਰਚਰ ਕੀਤਾ ਸੀ, ਜਿਸ ਤੋਂ ਬਾਅਦ 29 ਨਵੰਬਰ ਸਵੇਰੇ ਧਨੰਜੇ ਨੇ ਘਰ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ। ਬਾਅਦ 'ਚ ਸਾਹਮਣੇ ਆਇਆ ਸੀ ਕਿ ਧਨੰਜੇ ਨੇ ਮਰਨ ਤੋਂ ਪਹਿਲਾਂ ਮੋਬਾਇਲ 'ਤੇ ਵੀਡੀਓ ਬਣਾਈ ਸੀ ਅਤੇ ਉਸ 'ਚ ਆਪਣੀ ਮੌਤ ਦਾ ਜ਼ਿੰਮੇਵਾਰ ਡਾਇਰੈਕਟਰ, ਪ੍ਰਿੰਸੀਪਲ ਅਤੇ ਟੀਚਰ ਨੂੰ ਠਹਿਰਾਇਆ ਸੀ, ਜਿਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੇ ਉਪਰੋਕਤ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਲਿਆ ਸੀ।