ਮੰਤਰੀ ਧਾਲੀਵਾਲ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਮਸਕਟ 'ਚ ਫਸੀਆਂ ਪੰਜਾਬੀ ਔਰਤਾਂ ਨੂੰ ਲੈ ਕੇ ਕੀਤੀ ਇਹ ਮੰਗ

Friday, May 12, 2023 - 06:58 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਓਮਾਨ ਦੀ ਰਾਜਧਾਨੀ ਮਸਕਟ 'ਚ ਫਸੀਆਂ ਪੰਜਾਬੀ ਔਰਤਾਂ ਬਾਰੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖਿਆ। ਉਨ੍ਹਾਂ ਨੇ ਇਨ੍ਹਾਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਸਬੰਧਤ ਦੂਤਘਰਾਂ ਕੋਲ ਮਾਨਵੀ ਆਧਾਰ 'ਤੇ ਮਾਮਲਾ ਉਠਾਉਣ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ : ਪੰਜਾਬੀ ਮੁੰਡੇ ਦਾ 8 ਸਾਲ ਬਾਅਦ ਪ੍ਰਵਾਨ ਚੜ੍ਹਿਆ ਪਿਆਰ, ਪਾਕਿਸਤਾਨੀ ਕੁੜੀ ਨਾਲ ਕਰੇਗਾ ਵਿਆਹ

ਮੰਤਰੀ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਰਾਹੀਂ ਲਿਖਿਆ ਕਿ ਮੈਂ ਤੁਹਾਡਾ ਧਿਆਨ ਮਸਕਟ ਵਿੱਚ ਪੰਜਾਬੀ ਔਰਤਾਂ ਦੇ ਫਸੇ ਹੋਣ ਸਬੰਧੀ ਵਾਇਰਲ ਹੋਈ ਇਕ ਵੀਡੀਓ ਅਤੇ ਕੁਝ ਅਖਬਾਰਾਂ 'ਚ ਛਪੀ ਖ਼ਬਰ ਵੱਲ ਲਿਜਾਣਾ ਚਾਹੁੰਦਾ ਹਾਂ। ਉਨ੍ਹਾਂ ਲਿਖਿਆ ਕਿ ਇਨ੍ਹਾਂ ਔਰਤਾਂ 'ਚੋਂ ਜ਼ਿਆਦਤਰ ਹੈਦਰਾਬਾਦ ਦੇ ਇਕ ਏਜੰਟ ਰਾਹੀਂ ਰੁਜ਼ਗਾਰ ਦੀ ਭਾਲ ਵਿੱਚ ਉੱਥੇ ਗਈਆਂ ਸਨ। ਉਨ੍ਹਾਂ ਇਹ ਵੀ ਲਿਖਿਆ ਕਿ ਬੇਈਮਾਨ ਏਜੰਟਾਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਵੱਲੋਂ ਜ਼ਰੂਰੀ ਕਦਮ ਵੀ ਚੁੱਕੇ ਜਾਣ ਤਾਂ ਜੋ ਭੋਲੀਆਂ-ਭਾਲੀਆਂ ਔਰਤਾਂ ਨਾਲ ਧੋਖਾ ਨਾ ਹੋ ਸਕੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News