ਵੱਡੀ ਖ਼ਬਰ : ਡੀ.ਜੀ.ਪੀ. ਪੰਜਾਬ ਨੇ ‘ਸਿੱਟ’ ਮੈਂਬਰ ਬਦਲੇ

Saturday, Nov 06, 2021 - 06:41 PM (IST)

ਵੱਡੀ ਖ਼ਬਰ : ਡੀ.ਜੀ.ਪੀ. ਪੰਜਾਬ ਨੇ ‘ਸਿੱਟ’ ਮੈਂਬਰ ਬਦਲੇ

ਫ਼ਰੀਦਕੋਟ (ਰਾਜਨ) : ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਮੈਂਬਰਾ ਵਿਚ ਬਦਲਾਅ ਕੀਤਾ ਹੈ। ਇਸ ਬਦਲਾਅ ਦੇ ਚੱਲਦਿਆਂ ਡੀ.ਜੀ ਪੀ. ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਸਿੱਟ  ਮੈਂਬਰਾਂ ਏ. ਆਈ. ਜੀ. ਸੀ.ਆਈ. ਰਜਿੰਦਰ ਸਿੰਘ ਸੋਹਲ ਅਤੇ ਕਮਾਂਡੈਂਟ ਪੀ.ਏ.ਪੀ. ਜਲੰਧਰ ਉਪਿੰਦਰਜੀਤ ਸਿੰਘ ਘੁੰਮਣ ਨੂੰ ਹਟਾ ਕੇ ਬਟਾਲਾ ਦੇ ਸੀਨੀਅਰ ਪੁਲਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਨੂੰ ਮੈਂਬਰ ਵਜੋਂ ਨਿਯੁਕਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਲੰਬੀ ਨੇੜੇ ਵੱਡੀ ਵਾਰਦਾਤ, ਵੱਡੇ ਭਰਾ ਨੇ ਛੋਟੇ ਭਰਾ ਦਾ ਕਹੀ ਮਾਰ-ਮਾਰ ਕਤਲ ਕਰ ਖੇਤ ’ਚ ਦੱਬ ਦਿੱਤੀ ਲਾਸ਼

ਡੀ.ਜੀ.ਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਇਸ ਸਿੱਟ ਦੀ ਕਮਾਂਡ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਹੀ ਸੰਭਾਲਣਗੇ ਅਤੇ ਡੀ.ਐੱਸ.ਪੀ ਲਖਵੀਰ ਸਿੰਘ ਤੇ ਇੰਸਪੈਕਟਰ ਦਲਬੀਰ ਸਿੰਘ ਸਿੱਟ ਮੈਂਬਰ ਬਣੇ ਰਹਿਣਗੇ।

ਇਹ ਵੀ ਪੜ੍ਹੋ : ਐਡਵੋਕੇਟ ਜਨਰਲ ਨੇ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ, ਪਹਿਲੀ ਵਾਰ ਦਿੱਤਾ ਠੋਕਵਾਂ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News