ਪਲਾਜ਼ਮਾ ਦਾਨ ਕਰਨ ਵਾਲੇ ਪੁਲਸ ਜਵਾਨਾਂ ਨੂੰ ਡੀ. ਜੀ. ਪੀ. ਆਨਰ ਦੇਣ ਦਾ ਐਲਾਨ ਕੀਤਾ
Friday, Jul 24, 2020 - 04:43 PM (IST)
ਜਲੰਧਰ (ਧਵਨ) : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕੋਰੋਨਾ ਵਾਇਰਸ ਖਿਲਾਫ ਲੜੀ ਜਾ ਰਹੀ ਜੰਗ ਨੂੰ ਦੇਖਦੇ ਹੋਏ ਕੋਰੋਨਾ ਤੋਂ ਇਨਫੈਕਟਡ ਰੋਗੀਆਂ ਦੀ ਮਦਦ ਲਈ ਪਲਾਜ਼ਮਾ ਦੇਣ ਵਾਲੇ ਪੁਲਸ ਜਵਾਨਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਐਵਾਰਡ ਦੇਣ ਦਾ ਐਲਾਨ ਕੀਤਾ ਹੈ, ਜਿਸ 'ਤੇ ਉਨ੍ਹਾਂ ਨੇ ਅਮਲ ਸ਼ੁਰੂ ਕਰ ਦਿੱਤਾ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਬ ਇੰਸਪੈਕਟਰ ਮਨਦੀਪ ਸਲਗੋਤਰਾ, ਏ. ਐੱਸ. ਆਈ. ਰਾਮਲਾਲ ਅਤੇ ਪੀ. ਐੱਚ. ਡੀ. ਲਖਵਿੰਦਰ ਸਿੰਘ ਨੂੰ ਡੀ. ਜੀ. ਪੀ. ਆਨਰ ਫਾਰ ਐਗਜਾਂਪਲਰੀ ਸੇਵਾ ਟੂ ਸੁਸਾਇਟੀ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਡੀ. ਜੀ. ਪੀ. ਵਲੋਂ ਕੋਰੋਨਾ ਖ਼ਿਲਾਫ ਜੰਗ ਜਿੱਤਣ ਵਾਲੇ ਜਵਾਨਾਂ ਨੂੰ ਆਪਣਾ ਪਲਾਜ਼ਮਾ ਹੋਰ ਰੋਗੀਆਂ ਦੇ ਇਲਾਜ ਲਈ ਦੇਣ ਤੋਂ ਬਾਅਦ ਉਕਤ ਪੁਲਸ ਜਵਾਨ ਖੁਦ ਹੀ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਐੱਸ. ਪੀ. ਤੇ ਪੁਲਸ ਮੁਲਾਜ਼ਮਾਂ ਸਣੇ 17 ਲੋਕਾਂ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ
ਇਹ ਵੀ ਪੜ੍ਹੋ : ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ (ਵੀਡੀਓ)
ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਪੰਜਾਬ ਦੇ ਲੋਕਾਂ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਉਨ੍ਹਾਂ ਦੇ ਰੱਖਿਆ ਅਤੇ ਸੇਵਾ ਕਰਨਾ ਸਾਡਾ ਪਹਿਲਾ ਕਰਤੱਵ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਪਲਾਜ਼ਮਾ ਬੈਂਕ ਬਣਾਉਣ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਨੇ ਸਭ ਤੋਂ ਪਹਿਲਾਂ ਪਹਿਲ ਕਰਦੇ ਹੋਏ ਪੁਲਸ ਜਵਾਨਾਂ ਨੂੰ ਪਲਾਜ਼ਮਾ ਡੋਨੇਟ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਕਈ ਜ਼ਿਲਿਆਂ 'ਚ ਪੁਲਸ ਜਵਾਨਾਂ ਨੇ ਪਲਾਜ਼ਮਾ ਡੋਨੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼. ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ 'ਚ ਕੋਰੋਨਾ ਰੋਗੀਆਂ ਦੇ ਇਲਾਜ ਲਈ ਜਵਾਨਾਂ ਨੂੰ ਪਲਾਜ਼ਮਾ ਡੋਨੇਟ ਕਰਨ ਲਈ ਪ੍ਰੇਰਿਤ ਕਰਨ। ਮੰਨਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਅਤੇ ਜਵਾਨਾਂ ਵਲੋਂ ਪਲਾਜ਼ਮਾ ਡੋਨੇਟ ਕੀਤਾ ਜਾ ਸਕਦਾ ਹੈ।