ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਮਾਮਲੇ ’ਚ ਨਵਜੋਤ ਸਿੱਧੂ ’ਤੇ ਭਾਰੀ ਪਏ ਚਰਨਜੀਤ ਚੰਨੀ

09/26/2021 6:31:01 PM

ਚੰਡੀਗੜ੍ਹ : ਭਾਵੇਂ ਪੰਜਾਬ ’ਚ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਆਈ. ਪੀ. ਐੱਸ. ਅਧਿਕਾਰੀ ਚਟੋਪਾਧਿਆਏ ਦੇ ਨਾਂ ਦੀ ਸਿਫਾਰਿਸ਼ ਕਰਨ ’ਚ ਲੱਗੇ ਹੋਏ ਸਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਰ 1988 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਕਰਵਾ ਲਈ। ਡੀ. ਜੀ. ਪੀ. ਦਾ ਅਹੁਦਾ ਕਾਫੀ ਅਹਿਮ ਮੰਨਿਆ ਜਾਂਦਾ ਹੈ, ਇਸ ਲਈ ਮੁੱਖ ਮੰਤਰੀ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਸੀ ਕਿ ਇਸ ਅਹਿਮ ਅਹੁਦੇ ’ਤੇ ਆਪਣੇ ਭਰੋਸੇਯੋਗ ਅਧਿਕਾਰੀ ਦੀ ਨਿਯੁਕਤੀ ਕਰਵਾਈ ਜਾਵੇ, ਜਿਸ ’ਚ ਉਹ ਸਫਲ ਰਹੇ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਚਟੋਪਾਧਿਆਏ ਨੂੰ ਵਿਜੀਲੈਂਸ ਡਾਇਰੈਕਟਰ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਜਦਕਿ ਹਰਪ੍ਰੀਤ ਸਿੰਘ ਸਿੱਧੂ ਨਵੇਂ ਇੰਟੈਲੀਜੈਂਸ ਮੁਖੀ ਬਣਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਚੰਨੀ ਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਕਾਂਗਰਸ ’ਚ ਵੱਡਾ ਧਮਾਕਾ, 6 ਵਿਧਾਇਕਾਂ ਨੇ ਸਿੱਧੂ ਨੂੰ ਲਿੱਖੀ ਚਿੱਠੀ

ਦੱਸਣਯੋਗ ਹੈ ਕਿ 1988 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦਾ ਨਵਾਂ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਡੀ. ਜੀ. ਪੀ. ਦੀ ਜਗ੍ਹਾ ਲੈਣਗੇ ਜੋ ਇਕ ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਸੰਦ ਸਹੋਤਾ ਸਨ, ਇਸ ਲਈ ਮੁੱਖ ਮੰਤਰੀ ਨੇ ਸਹੋਤਾ ਦੀ ਨਿਯੁਕਤੀ ਡੀ. ਜੀ. ਪੀ. ਦੇ ਅਹੁਦੇ ’ਤੇ ਕਰਵਾ ਲਈ। ਉਨ੍ਹਾਂ ਦੀ ਨਿਯੁਕਤੀ ਦੀ ਫਾਈਲ ਨੂੰ ਮੁੱਖ ਮੰਤਰੀ ਦਫਤਰ ਵਲੋਂ ਕਲੀਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਛੁੱਟੀ ਹੋਣ ਦੀਆਂ ਚਰਚਾਵਾਂ ਤੋਂ ਸੁੰਦਰ ਸ਼ਾਮ ਅਰੋੜਾ ਨੇ ਆਖੀ ਵੱਡੀ ਗੱਲ

ਮੌਜੂਦਾ ਡੀ. ਜੀ. ਪੀ. ਨੇ ਇਕ ਮਹੀਨੇ ਦੀ ਛੁੱਟੀ ਲਈ ਅਰਜ਼ੀ ਦਾਖਲ ਕੀਤੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਸਵੀਕਾਰ ਕਰਦੇ ਹੋਏ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦੇ ਡੀ. ਜੀ. ਪੀ. ਅਹੁਦੇ ਦਾ ਵਾਧੂ ਚਾਰਜ ਸੌਂਪ ਦਿੱਤਾ ਹੈ। ਡੀ. ਜੀ. ਪੀ. ਨੇ ਕੇਂਦਰੀ ਡੈਪੂਟੇਸ਼ਨ ’ਚ ਜਾਣ ਦੀ ਇਜਾਜ਼ਤ ਮੰਗੀ ਸੀ। ਸਹੋਤਾ ਇਸ ਸਮੇਂ ਪੀ. ਏ. ਪੀ. ਜਲੰਧਰ ’ਚ ਸਪੈਸ਼ਲ ਡੀ. ਜੀ. ਪੀ. ਦੇ ਅਹੁਦੇ ’ਤੇ ਤਾਇਨਾਤ ਸਨ।

ਇਹ ਵੀ ਪੜ੍ਹੋ : ਇਹ ਵੱਡੇ ਚਿਹਰੇ ਹੋਣਗੇ ਪੰਜਾਬ ਦੀ ਨਵੀਂ ਕੈਬਨਿਟ ਦਾ ਹਿੱਸਾ, ਪੂਰੀ ਸੂਚੀ ਆਈ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News