ਦਲਿਤ ਸਿੱਖ ਚਿਹਰੇ ਨੂੰ ਡੀ. ਜੀ. ਪੀ. ਦੇ ਅਹੁਦੇ ਨਾਲ ਕਾਂਗਰਸ ਦਾ ਚਿਹਰਾ ਹੋਇਆ ਬੇਨਕਾਬ : ਜਸਵੀਰ ਗੜ੍ਹੀ

Friday, Dec 17, 2021 - 02:26 PM (IST)

ਗੁਰਾਇਆ (ਮੁਨੀਸ਼ ਬਾਵਾ) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਵਲੋਂ ਲਗਾਏ ਕਾਰਜਕਾਰੀ ਡੀ.ਜੀ.ਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਹਟਾਉਣ ਅਤੇ ਦੂਜਾ ਕਾਰਜਕਾਰੀ ਡੀ.ਜੀ.ਪੀ ਲਗਾਉਣ ਨਾਲ ਕਾਂਗਰਸ ਦਾ ਦਲਿਤ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਜਦੋਂ ਤੋਂ ਪੰਜਾਬ ਦਾ ਡੀ. ਜੀ. ਪੀ. ਦਲਿਤ ਸਿੱਖ ਲੱਗਾ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਸੰਵਿਧਾਨਿਕ ਪੋਸਟਾਂ ’ਤੇ ਬੈਠੇ ਦਲਿਤਾਂ ਦਾ ਵਿਰੋਧ ਕਰਨਾ ਉਸਦੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜਦੋਂਕਿ ਨਵਜੋਤ ਸਿੱਧੂ ਵਲੋ ਕਾਂਗਰਸ ਦੀ ਹਾਈਪਾਵਰ ਕਮੇਟੀ ਵਲੋ ਜਗਦੀਸ਼ ਟਾਈਟਲਰ ਦੀ ਨਿਯੁਕਤੀ ਕਰਨ ਤੇ ਉਸ ਵਲੋਂ ਕੁਝ ਵੀ ਨਾ ਬੋਲਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਕਾਂਗਰਸ ਦੀ ਦਲਿਤ ਸਿੱਖ ਵਿਰੋਧੀ ਨੀਤੀ ਦਾ ਪ੍ਰਗਟਾਵਾ ਪਹਿਲੇ ਪੰਜਾਬ ਦੇ ਗਵਰਨਰ ਚੰਦੂ ਲਾਲ ਵਲੋਂ ਪੰਜਾਬੀਆ ਨੂੰ ਜਰਾਇਮ ਪੇਸ਼ਾ ਕੌਮ ਦੱਸਣਾ, ਪੰਜਾਬੀ ਬੋਲਦੇ ਇਲਾਕੇ ਅੱਜ ਤੱਕ ਵੀ ਵਾਪਸ ਨਾ ਦੇਵੇ, ਰਾਜਧਾਨੀ ਦਾ ਲਟਕਦਾ ਮਾਮਲਾ, ਦਰਿਆਈ ਪਾਣੀਆਂ ਦੀ ਆਸਾਵੀ ਵੰਡ, 1984 ਦਾ ਬਲਿਊ ਸਟਾਰ ਅਪ੍ਰੇਸ਼ਨ, ਬਲੈਕ ਥੰਡਰ ਆਦਿ ਪੰਜਾਬ ਵਿਚ ਕਾਂਗਰਸ ਦੀਆਂ ਸਿੱਖ ਵਿਰੋਧੀ ਘਟਨਾਵਾਂ ਹਨ। ਜਦੋਂਕਿ ਦਲਿਤ ਡੀ. ਜੀ. ਪੀ. ਆਜ਼ਾਦੀ ਦੇ 49 ਸਾਲਾਂ ਬਾਅਦ 1996 ਵਿਚ ਬਸਪਾ ਦੀ ਤਾਕਤ ਹੇਠ ਸੂਬੇ ਸਿੰਘ ਨੂੰ ਲਗਾਇਆ ਗਿਆ ਸੀ ਤੇ ਹੁਣ ਦੂਜਾ ਕਾਰਜਕਾਰੀ ਡੀ. ਜੀ. ਪੀ. 2021 ਵਿਚ 74 ਸਾਲਾ ਬਾਅਦ ਲਗਾਇਆ। ਬਸਪਾ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਵਾਲ ਕਰਦਿਆਂ ਕਿਹਾ ਹੈ ਕਿ ਡੀ. ਜੀ. ਪੀ. ਨੂੰ ਹਟਾਉਣਾ ਸਿੱਧ ਕਰਦਾ ਹੈ ਕਿ ਮੁੱਖ ਮੰਤਰੀ ਹੁਕਮ ਦਾ ਗੁਲਾਮ ਹੈ ਤੇ ਦਲਿਤ ਸਮਾਜ ਨੂੰ ਗੁੰਮਰਾਹ ਕਰਨ ਲਈ ਠੁੱਸ ਚਿਹਰਾ ਕਾਂਗਰਸ ਨੇ ਮੁੱਖਮੰਤਰੀ ਬਣਾਇਆ ਹੈ।


Gurminder Singh

Content Editor

Related News