ਘੁਬਾਇਆ ਆਡੀਓ ਮਾਮਲਾ: ਚਾਲਾਨ ਵਾਲੇ ਮੁੰਡੇ ਨੇ ਦਿੱਤਾ ਵੱਡਾ ਬਿਆਨ (ਵੀਡੀਓ)

Saturday, Nov 17, 2018 - 12:26 PM (IST)

ਫਾਜ਼ਿਲਕਾ (ਸੁਨੀਲ)— ਘੁਬਾਇਆ ਆਡੀਓ ਵਾਇਰਲ ਵਿਵਾਦ ਵਿਚ ਜਿਸ ਲੜਕੇ ਦਾ ਚਲਾਨ ਹੋਇਆ ਹੈ ਹੁਣ ਉਹ ਵੀ ਮੀਡੀਆ ਦੇ ਸਾਹਮਣੇ ਆ ਗਿਆ ਹੈ। ਕੁਲਦੀਪ ਕੁਮਾਰ ਨੇ ਦੱਸਿਆ ਹੈ ਕਿ ਫਾਜ਼ਿਲਕਾ ਦੇ ਲਾਲ ਬੱਤੀ ਚੌਕ ਵਿਚ 9 ਤਰੀਕ ਨੂੰ ਉਸ ਨੂੰ ਨਗਰ ਥਾਣਾ ਐੱਸ.ਐੱਚ.ਓ. ਲਵਮੀਤ ਕੌਰ ਵਲੋਂ ਨਾਕਾਬੰਦੀ ਦੌਰਾਨ ਰੋਕਿਆ ਗਿਆ। ਉਸ ਦੌਰਾਨ ਪਹਿਲਾਂ ਉਸ ਨੂੰ ਜਾਣ ਲਈ ਕਿਹਾ ਗਿਆ ਪਰ ਬਾਅਦ ਵਿਚ ਫਿਰ ਰੁੱਕਣ ਲਈ ਕਿਹਾ ਗਿਆ। ਫਿਰ ਉਸ ਤੋਂ ਐੱਸ.ਐੱਚ.ਓ. ਨੇ ਕਾਗਜ਼ਾਤ ਮੰਗੇ ਪਰ ਉਸ ਨੇ ਕਾਗਜ਼ਾਤ ਦਿਖਾਉਣ ਲਈ ਸਮੇਂ ਦੀ ਮੰਗ ਕੀਤੀ ਤਾਂ ਐਸ.ਐਚ.ਓ. ਨੇ ਇਹ ਮੰਗ ਨਾ ਮੰਨਦੇ ਹੋਏ ਉਸ ਦਾ ਚਾਲਾਨ ਕੱਟ ਦਿੱਤਾ।

ਜਿਸ ਤੋਂ ਬਾਅਦ ਉਸ ਨੇ ਸਥਾਨਕ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਫੋਨ ਕੀਤਾ ਅਤੇ ਐੱਸ.ਐੱਚ.ਓ. ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਐੱਸ.ਐੱਚ.ਓ. ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਧਾਇਕ ਵਲੋਂ ਐੱਸ.ਐੱਚ.ਓ. ਦੇ ਮੋਬਾਇਲ 'ਤੇ ਕਈ ਵਾਰ ਗੱਲ ਕਰਨ ਲਈ ਫੋਨ ਕੀਤਾ ਗਿਆ। ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਐੱਸ.ਐੱਚ.ਓ. ਨੇ ਖੁਦ ਆਪਣੇ ਮੋਬਾਇਲ ਰਾਹੀਂ ਸਾਰੀ ਆਡੀਓ ਰਿਕਾਰਡਿੰਗ ਕੀਤੀ ਸੀ ਅਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਖੁਦ ਹੀ ਇਹ ਆਡੀਓ ਵਾਇਰਲ ਕਰ ਦਿੱਤੀ।
 


author

cherry

Content Editor

Related News