ਚੰਡੀਗੜ੍ਹ ਤੋਂ ਆਜ਼ਾਦ ਉਮੀਦਵਾਰ ''ਦੇਵੀ ਸਿਰੋਹੀ'' ਨੇ ਭਰੀ ਨਾਮਜ਼ਦਗੀ

Thursday, Apr 25, 2019 - 01:10 PM (IST)

ਚੰਡੀਗੜ੍ਹ ਤੋਂ ਆਜ਼ਾਦ ਉਮੀਦਵਾਰ ''ਦੇਵੀ ਸਿਰੋਹੀ'' ਨੇ ਭਰੀ ਨਾਮਜ਼ਦਗੀ

ਚੰਡੀਗੜ੍ਹ (ਭਗਵਤ) : ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੀ ਪ੍ਰੋ. ਦੇਵੀ ਸਿਰੋਹੀ ਨੇ ਵੀਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਦੇਵੀ ਸਿਰੋਹੀ ਨੇ ਵੀ ਕਿਰਨ ਖੇਰ ਦੀ ਤਰ੍ਹਾਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੀਤਾ। ਉਨ੍ਹਾਂ ਦਾ ਰੋਡ ਸ਼ੋਅ ਮਨੀਮਾਜਰਾ ਦੇ ਮਾਡਰਨ ਹਾਊਸਿੰਗ ਕੰਪਲੈਕਸ ਤੋਂ ਸ਼ੁਰੂ ਹੋ ਕੇ ਕਲਾਗ੍ਰਾਮ ਅਤੇ ਟਰਾਂਸਪੋਰਟ ਚੌਂਕ ਤੋਂ ਹੋ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜਾ।

PunjabKesari

ਦੱਸ ਦੇਈਏ ਕਿ ਪ੍ਰੋ. ਦੇਵੀ ਸਿਰੋਹੀ ਪੰਜਾਬ ਯੂਨੀਵਰਸਿਟੀ 'ਚ ਹਿਸਟਰੀ ਵਿਭਾਗ ਦੀ ਪ੍ਰੋਫੈਸਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਦੇਵੀ ਸਿਰੋਹੀ 'ਚੰਡੀਗੜ੍ਹ ਚਾਈਲਡ ਰਾਈਟ ਕਮਿਸ਼ਨ' ਦੀ ਸਾਬਕਾ ਚੇਅਰਪਰਸਨ ਵੀ ਰਹਿ ਚੁੱਕੀ ਹੈ।


author

Babita

Content Editor

Related News