ਪਾਰਕ ''ਚ ਹੋਰ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਜਾਵੇਗੀ : ਜਾਖੜ
Thursday, Jan 11, 2018 - 10:05 AM (IST)

ਅਬੋਹਰ (ਸੁਨੀਲ) - ਨਗਰ ਦੇ ਨਹਿਰੂ ਪਾਰਕ ਨੂੰ ਸੁੰਦਰ ਰੂਪ ਪ੍ਰਦਾਨ ਕਰਨ ਲਈ ਜਿਥੇ ਸੋਨੂੰ ਸਹਿਗਲ ਦੀ ਅਗਵਾਈ ਹੇਠ ਯੁਵਾ ਟੀਮ ਪਿਛਲੇ ਕਈ ਦਿਨਾਂ ਤੋਂ ਸਖਤ ਮਿਹਨਤ ਕਰ ਰਹੀ ਹੈ, ਉਥੇ ਹੀ ਇਸੇ ਲੜੀ ਤਹਿਤ ਪਾਰਕ ਨੂੰ ਖੁਸ਼ਬੂਦਾਰ ਅਤੇ ਫੁੱਲਾਂ ਨਾਲ ਸਜਾਉਣ ਦੇ ਯਤਨ ਦੀ ਸ਼ੁਰੂਆਤ ਅੱਜ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸੰਦੀਪ ਜਾਖੜ ਨੇ ਫੁੱਲਦਾਰ ਪੌਦੇ ਲਾ ਕੇ ਕੀਤੀ। ਪ੍ਰੋਗਰਾਮ ਵਿਚ ਪਹੁੰਚਣ 'ਤੇ ਸੰਦੀਪ ਜਾਖੜ ਦਾ ਨਹਿਰੂ ਹੈਲਥ ਕਲੱਬ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਮੌਜੂਦ ਸੋਨੂੰ ਸਹਿਗਲ ਨੇ ਜਾਖੜ ਨੂੰ ਦੱਸਿਆ ਕਿ ਪਾਰਕ ਨੂੰ ਸੁੰਦਰ ਬਣਾਉਣ ਲਈ 400 ਫੁੱਲਦਾਰ ਪੌਦੇ ਲਾਏ ਜਾਣਗੇ। ਪਿਛਲੇ ਦਿਨੀਂ ਚਲਾਏ ਗਏ ਸਫਾਈ ਅਭਿਆਨ ਦੌਰਾਨ 27 ਟਰਾਲੀਆਂ ਕੂੜਾ ਚੁੱਕਿਆ ਗਿਆ ਹੈ ਤੇ ਪਾਰਕ ਦੇ ਟੁੱਟੇ ਹੋਏ ਗੇਟ ਨੂੰ ਠੀਕ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਰਕ ਵਿਚ ਚੱਲ ਰਹੀ ਜਿਮ ਦਾ ਸ਼ਹਿਰ ਵਾਸੀਆਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਪਾਰਕ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦਾ ਵੀ ਪੂਰਾ ਪ੍ਰਬੰਧ ਹੈ। ਸੋਨੂੰ ਸਹਿਗਲ ਨੇ ਪਾਰਕ ਦੀਆਂ ਕੁਝ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪਾਰਕ ਵਿਚ ਲਾਈਟਾਂ ਜ਼ਿਆਦਾ ਨਾ ਹੋਣ ਕਾਰਨ ਰਾਤ ਦੇ ਸਮੇਂ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ 'ਤੇ ਜਾਖੜ ਨੇ ਕਿਹਾ ਕਿ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨਾਲ ਮਿਲ ਕੇ ਜਲਦ ਹੀ ਲਾਈਟਾਂ ਤੋਂ ਇਲਾਵਾ ਪਾਰਕ ਵਿਚ ਹੋਣ ਵਾਲੇ ਹੋਰ ਵਿਕਾਸ ਕੰਮਾਂ ਦੀ ਸ਼ੁਰੂਆਤ ਵੀ ਕਰਵਾਈ ਜਾਵੇਗੀ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਅਨਿਲ ਨਾਗੌਰੀ, ਅਗਰਵਾਲ ਸਭਾ ਦੇ ਪ੍ਰਧਾਨ ਸੁਸ਼ੀਲ ਗਰਗ, ਰਾਮ ਨਾਟਕ ਕਲੱਬ ਪ੍ਰਧਾਨ ਟੀਨੂੰ ਮਿਤਲ ਆਦਿ ਹਾਜ਼ਰ ਸਨ।