ਡੀ. ਸੀ. ਨੇ ਲਿਆ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ

Thursday, Mar 29, 2018 - 12:12 PM (IST)

ਡੀ. ਸੀ. ਨੇ ਲਿਆ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ

ਨਵਾਂਸ਼ਹਿਰ(ਤ੍ਰਿਪਾਠੀ, ਮਨੋਰੰਜਨ)— ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਬੁੱਧਵਾਰ ਵਿਕਾਸ ਪ੍ਰਾਜੈਕਟਾਂ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਯੋਗ ਬਿਨੇਕਾਰਾਂ ਨੂੰ ਲਾਭ ਦੇਣ ਬਾਰੇ ਹਰ ਹਾਲਤ 'ਚ 31 ਮਾਰਚ ਤੱਕ ਲੋੜੀਂਦੀ ਕਾਰਵਾਈ ਪੂਰੀ ਕਰਨ ਅਤੇ ਡਿਪਟੀ ਕਮਿਸ਼ਨਰ ਦਫਤਰ ਨੂੰ ਰਿਪੋਰਟ ਭੇਜਣ। 
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਸਰਵੇਖਣ ਦੌਰਾਨ ਜਿਨ੍ਹਾਂ ਬਿਨੇਕਾਰਾਂ ਨੇ ਲਾਭ ਦੀ ਮੰਗ ਕੀਤੀ ਸੀ, ਉਸ ਦੀ ਸੂਚੀ ਸਬੰਧਤ ਵਿਭਾਗਾਂ ਨੂੰ ਭੇਜ ਕੇ, ਬਿਨੇਕਾਰਾਂ ਦੀ ਯੋਗਤਾ ਸਬੰਧੀ ਪੜਤਾਲ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ ਕੁਝ ਵਿਭਾਗਾਂ ਵੱਲੋਂ ਇਸ ਮਾਮਲੇ 'ਚ ਪੜਤਾਲ ਅਤੇ ਲਾਭ ਦੇਣ ਬਾਰੇ ਹਾਲੇ ਵੀ ਦੇਰੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ 31 ਮਾਰਚ ਤੱਕ ਯੋਗ ਪਾਏ ਜਾਣ ਵਾਲੇ ਹਰੇਕ ਲਾਭਪਾਤਰੀ ਨੂੰ ਲਾਭ ਦੇਣ ਜਾਂ ਮਿਲ ਸਕਣ ਬਾਰੇ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਮੰਗੀ ਹੋਈ ਹੈ ਅਤੇ ਜਿਸ ਵੀ ਵਿਭਾਗ ਨੇ ਆਪਣੇ ਵਿਭਾਗ ਨਾਲ ਸਬੰਧਤ ਕਾਰਵਾਈ ਪੂਰੀ ਨਾ ਕੀਤੀ ਤਾਂ ਉਸ ਵਿਭਾਗ ਦੇ ਜ਼ਿਲਾ ਮੁਖੀ ਖਿਲਾਫ ਸਬੰਧਤ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਨੂੰ ਅਗਲੇਰੀ ਕਾਰਵਾਈ ਲਈ ਲਿਖ ਦਿੱਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਵਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਜ਼ਰੂਰੀ ਨਹੀਂ ਕਿ ਸਰਵੇਖਣ ਦੌਰਾਨ ਸਰਕਾਰੀ ਸਹੂਲਤਾਂ ਦਾ ਲਾਭ ਮੰਗਣ ਵਾਲਾ ਬਿਨੇਕਾਰ, ਸਕੀਮ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਜੇਕਰ ਕੋਈ ਵਿਅਕਤੀ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਉਸ ਦੀ ਅਰਜ਼ੀ ਰੱਦ ਕਰਨ ਵੇਲੇ ਕਾਰਨ ਜ਼ਰੂਰ ਲਿਖਿਆ ਜਾਵੇ।


Related News