ਔਰਤਾਂ ਦੇ ਆਰਥਕ ਸਸ਼ਕਤੀਕਰਨ ਦੇ ਬਿਨਾਂ ਕਿਸੇ ਵੀ ਦੇਸ਼ ਦਾ ਵਿਕਾਸ ਸੰਭਵ ਨਹੀਂ : ਬੀਬੀ ਜਗੀਰ ਕੌਰ

03/08/2024 2:42:09 PM

ਜਲੰਧਰ (ਪੁਨੀਤ) : ‘ਵਿਸ਼ਵ ਮਹਿਲਾ ਦਿਵਸ’ ’ਤੇ ਆਯੋਜਿਤ ਪ੍ਰੋਗਰਾਮ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਅਸਲ ਸੱਚਾਈ ਤਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਅੱਜ ਵੀ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਦੀਆਂ ਗੱਲਾਂ ਆਮ ਤੌਰ ’ਤੇ ਸੁਣਨ ਨੂੰ ਮਿਲਦੀਆਂ ਹਨ। ਖ਼ਾਲਸਾ ਕਾਲਜ ਜਲੰਧਰ ਦੇ ਆਡੀਟੋਰੀਅਮ ’ਚ ‘ਵਿਸ਼ੇਸ਼ ਮਹਿਲਾ ਸਮਾਗਮ’ ਦੇ ਨਾਂ ਨਾਲ ਆਯੋਜਿਤ ਪ੍ਰੋਗਰਾਮ ਦੌਰਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ’ਚ ਅਗਾਂਹਵਧੂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਪ੍ਰਤੀ ਯੋਜਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼ੋਸ਼ਣ ਦਾ ਸ਼ਿਕਾਰ ਔਰਤਾਂ ਨੂੰ ਨਵੀਂ ਦਿਸ਼ਾ ਦੇਣ ਅਤੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ, ਬਰਨਾਲਾ ਪਰਿਵਾਰ ਤੋਂ ਹਰਪ੍ਰੀਤ ਕੌਰ ਬਰਨਾਲਾ, ਐੱਸ. ਜੀ. ਪੀ. ਸੀ. ਮੈਂਬਰ ਕਿਰਨਜੋਤ ਕੌਰ, ਖਾਲਸਾ ਕਾਲਜ ਦੀ ਪ੍ਰਧਾਨ ਬਲਬੀਰ ਕੌਰ, ਪੱਤਰ ਹਰਮੀਤ ਸਿੰਘ, ਮੋਟੀਵੇਸ਼ਨਲ ਸਪੀਕਰ ਸਿਮਰਜੀਤ ਸਿੰਘ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ, ਪਟਿਆਲਾ ਤੋਂ ਪ੍ਰੋ. ਡਾ. ਹਰਸ਼ਿੰਦਰ ਕੌਰ, ਭਾਰਤੀ ਜਨਤਾ ਪਾਰਟੀ ਤੋਂ ਜੈਸਮੀਨ ਸੰਧਾਵਾਲੀਆ, ਸੰਯੁਕਤ ਅਕਾਲੀ ਦਲ ਤੋਂ ਰਾਣੀ ਕੁਲਵਿੰਦਰ, ਸਿਮਰਜੀਤ ਕੌਰ ਜਲੰਧਰ, ਨੀਤਾ ਰਾਣੀ ਸੰਗਰੂਰ ਸਮੇਤ ਅਕਾਲੀ ਦਲ, ਭਾਜਪਾ, ਸੰਯੁਕਤ ਅਕਾਲੀ ਦਲ ਸਮੇਤ ਵੱਖ-ਵੱਖ ਐਸੋਸੀਏਸ਼ਨਾਂ, ਰਾਜਨੀਤਕ ਤੇ ਧਾਰਮਕ ਸੰਸਥਾਵਾਂ ਦੀਆਂ ਅਗਾਂਹਵਧੂ ਔਰਤਾਂ ਸ਼ਾਮਲ ਹੋਈਆਂ।

ਇਹ ਵੀ ਪੜ੍ਹੋ : ਭਾਰਤੀਆਂ ’ਚ ਬਰਤਾਨੀਆਂ ਜਾਣ ਦੀ ਦੀਵਾਨਗੀ, ਗੈਰ-ਕਾਨੂੰਨੀ ਮਾਮਲਿਆਂ ’ਚ ਵੱਡੇ ਪੱਧਰ ’ਤੇ ਵਾਧਾ 

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਟਰੋ ਸਿਟੀ ਅਤੇ ਮੁੱਖ ਸ਼ਹਿਰਾਂ ’ਚ ਔਰਤਾਂ ਆਪਣੇ ਹੱਕਾਂ ਲਈ ਆਵਾਜ਼ ਉਠਾ ਲੈਂਦੀਆਂ ਹਨ, ਜਦੋਂ ਕਿ ਦੇਸ਼ ਦੇ ਕਈ ਹਿੱਸਿਆਂ ’ਚ ਅਜੇ ਵੀ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਜੋ ਕਿ ਮੰਦਭਾਗੀ ਗੱਲ ਹੈ। ਬੀਬੀ ਨੇ ਕਿਹਾ ਕਿ ਜਦੋਂ ਤਕ ਔਰਤਾਂ ਦਾ ਆਰਥਕ ਤੌਰ ’ਤੇ ਸਸ਼ਕਤੀਕਰਨ ਨਹੀਂ ਹੋਵੇਗਾ, ਉਦੋਂ ਤਕ ਔਰਤਾਂ ’ਚ ਆਤਮਵਿਸ਼ਵਾਸ ਦੀ ਘਾਟ ਰਹੇਗੀ। ਕਿਸੇ ਵੀ ਦੇਸ਼ ਦਾ ਆਰਥਕ ਅਤੇ ਸਮਾਜਕ ਵਿਕਾਸ ਉਦੋਂ ਹੀ ਸੰਭਵ ਹੋਵੇਗਾ, ਜਦੋਂ ਔਰਤਾਂ ਦਾ ਆਰਥਕ ਤੌਰ ’ਤੇ ਸਸ਼ਕਤੀਕਰਨ ਹੋ ਸਕੇਗਾ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਹਲਕਾ ਸੰਗਰੂਰ  ’ਚ ਸਾਢੂ-ਸਾਢੂ ਵਿਚਾਲੇ ਹੋ ਸਕਦਾ ਹੈ ਦਿਲਚਸਪ ਮੁਕਾਬਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News