ਘੰਟਿਆਂ ਬੱਧੀ ਹੋਈ ਬਾਰਿਸ਼ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ

06/28/2017 11:37:59 PM

ਫਿਰੋਜ਼ਪੁਰ(ਸ਼ੈਰੀ, ਪਰਮਜੀਤ, ਮਨਦੀਪ)—ਫਿਰੋਜ਼ਪੁਰ ਦੀ ਨਗਰ ਕੌਂਸਲ ਵੱਲੋਂ ਮੀਂਹ ਦੇ ਪਾਣੀ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਉਦੋ ਖੁੱਲ੍ਹੀ ਜਦੋਂ ਅੱਜ ਸਵੇਰੇ 10 ਵਜੇ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਫਿਰੋਜ਼ਪੁਰ ਦੇ ਵੱਖ-ਵੱਖ ਚੌਕਾਂ, ਬਸਤੀਆਂ, ਮੁਹੱਲਿਆਂ ਤੇ ਕਾਲੋਨੀਆਂ ਵਿਚ ਮੀਂਹ ਦੇ ਪਾਣੀ ਨੇ ਫਲੱਡ ਦਾ ਰੂਪ ਧਾਰ ਲਿਆ। ਇਸ ਬਾਰੇ ਸ਼ਹਿਰ ਦੇ ਸਮਾਜ-ਸੇਵੀ ਰਾਜਿੰਦਰ ਸਿੱਪੀ, ਡੈਨੀਅਨ ਜੋਨਸਨ, ਵਿੱਕੀ ਧਵਨ ਜ਼ਿਲਾ ਪ੍ਰਧਾਨ ਸ਼ਾਇਨ ਸੋਸ਼ਲ ਵੈੱਲਫੇਅਰ ਸੁਸਾਇਟੀ, ਗੁਰਮੀਤ ਸਿੰਘ ਸਿੱਧੂ ਵਾਈਸ ਪ੍ਰਧਾਨ ਇੰਡੀਆ, ਕਿਸ਼ੋਰ ਸੰਧੂ ਐਗਜੈਕਟਿਵ ਮੈਂਬਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਦਾ ਵਿਕਾਸ ਕਰਨ ਦੇ ਦਾਅਵੇ ਕੀਤੇ ਹਨ ਪਰ ਸ਼ਹਿਰ ਵਿਖੇ ਖੜ੍ਹੇ ਗੰਦੇ ਪਾਣੀ ਨੂੰ ਵੇਖ ਕੇ ਲੱਗਦਾ ਹੈ ਕਿ ਫਿਰੋਜ਼ਪੁਰ ਦੇ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਕਾਰਨ ਸ਼ਹਿਰ ਦੀ ਸਰਕੂਲਰ ਰੋਡ ਤੇ ਬਾਂਸੀ ਗੇਟ, ਮੁਲਤਾਨੀ ਗੇਟ, ਬਗਦਾਦੀ ਗੇਟ, ਮੱਖੂ ਗੇਟ, ਦਿੱਲੀ ਗੇਟ ਤੋਂ ਇਲਾਵਾ ਮੁੱਖ ਬਸਤੀਆਂ ਵਿਚ ਕਰੀਬ 2-2 ਫੁੱਟ ਮੀਂਹ ਦਾ ਗੰਦਾ ਪਾਣੀ ਖੜ੍ਹ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਹੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਰਾਮਵੀਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਮੀਂਹ ਵਾਲੇ ਦਿਨਾਂ ਵਿਚ ਲੋਕਾਂ ਨੂੰ ਆਉਣ-ਜਾਣ ਸਮੇਂ ਆ ਰਹੀ ਪ੍ਰੇਸ਼ਾਨੀ ਦੂਰ ਹੋ ਸਕੇ।


Related News