ਨਾਜਾਇਜ਼ ਦੇਸੀ ਸ਼ਰਾਬ ਸਣੇ ਗ੍ਰਿਫਤਾਰ

Friday, Sep 29, 2017 - 02:26 AM (IST)

ਲੁਧਿਆਣਾ,   (ਰਾਮ)-  ਸ਼ਰਾਬ ਦੀ ਨਾਜਾਇਜ਼ ਸਮੱਗਲਿੰਗ ਕਰਨ ਵਾਲੇ ਇਕ ਸ਼ਰਾਬ ਸਮੱਗਲਰ ਨੂੰ ਡਵੀਜ਼ਨ ਨੰ. 7 ਦੀ ਪੁਲਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕੀਤਾ ਹੈ, ਜਿਸ ਪਾਸੋਂ ਪੁਲਸ ਨੇ ਦੇਸੀ ਸ਼ਰਾਬ ਦੇ ਪਊਏ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਐੱਮ. ਆਈ. ਜੀ. ਫਲੈਟ ਦੇ ਨੇੜੇ ਨਾਜਾਇਜ਼ ਦੇਸੀ ਸ਼ਰਾਬ ਵੇਚ ਰਿਹਾ ਹੈ, ਜਿਸ 'ਤੇ ਥਾਣਾ ਪੁਲਸ ਦੇ ਹੌਲਦਾਰ ਸੋਹਣ ਦਾਸ ਦੀ ਪੁਲਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਫਲੈਟਾਂ ਦੇ ਕੱਟ ਨੇੜਿਓਂ ਸਿਕੰਦਰ ਪੁੱਤਰ ਰਤਨ ਲਾਲ ਵਾਸੀ ਸੰਜੇ ਗਾਂਧੀ ਕਾਲੋਨੀ, ਤਾਜਪੁਰ ਰੋਡ, ਲੁਧਿਆਣਾ ਨੂੰ 83 ਪਊਏ ਦੇਸੀ ਸ਼ਰਾਬ ਮਾਰਕਾ ਡਾਲਰ ਰਮ ਸਮੇਤ ਕਾਬੂ ਕਰ ਲਿਆ, ਜਿਸ ਨੂੰ ਮੁਕੱਦਮਾ ਦਰਜ ਕਰਨ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। 


Related News