ਮੌੜ ਮੰਡੀ ਬਲਾਸਟ ''ਚ ਤਬਾਹ ਹੋਇਆ ਪਰਿਵਾਰ, ਹੁਣ ਤੱਕ ਉਡੀਕ ਰਿਹੈ ਸਰਕਾਰ ਦੀ ਮਦਦ (ਵੀਡੀਓ)

08/19/2017 11:05:33 AM


ਤਲਵੰਡੀ ਸਾਬੋ(ਮਨੀਸ਼) — ਮੰਜੇ ਨਾਲ ਲੱਗਾ ਇਹ ਜਵਾਨ ਪੁੱਤ ਉਸ ਪਰਿਵਾਰ ਦਾ ਹੈ ਜਿਸ ਦੇ ਤਿੰਨ ਕਮਾਓ ਮੈਂਬਰ ਮੌੜ ਮੰਡੀ 'ਚ ਕਾਂਗਰਸ ਦੀ ਰੈਲੀ ਦੌਰਾਨ ਹੋਏ ਧਮਾਕੇ ਦੀ ਲਪੇਟ 'ਚ ਆ ਗਏ ਸਨ। ਧਮਾਕੇ 'ਚ ਜ਼ਖਮੀ ਹੋਇਆ ਜਸਕਰਣ ਸਿੰਘ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਸਰਕਾਰ ਵੱਲੋਂ ਨਾ ਤਾਂ ਉਸਦੀ ਅਤੇ ਨਾ ਹੀ ਉਸਦੇ ਪਰਿਵਾਰ ਦੀ ਕੋਈ ਸੀਰ ਲਈ ਗਈ। 
ਸੂਤਰਾਂ ਅਨੁਸਾਰ ਉਸਦੇ ਪਰਿਵਾਰ ਨੇ ਦੱਸਿਆ ਕਿ ਉਸਦੇ ਇਲਾਜ 'ਚ ਲੱਖਾਂ ਰੁਪਏ ਖਰਚ ਹੋ ਗਏ ਹਨ ਪਰ ਪੰਜਾਬ ਸਰਕਾਰ ਨੇ ਉਸ ਨੂੰ ਸਿਰਫ ਇਕ ਵਾਰ 50 ਹਜ਼ਾਰ ਰੁਪਏ ਦੀ ਹੀ ਮਦਦ ਦਿੱਤੀ ਸੀ। ਆਪਣੀ ਇਸ ਹਾਲਤ ਕਾਰਨ ਜਸਕਰਣ ਇਕ ਕਮਰੇ 'ਚ ਕੈਦ ਹੋ ਕੇ ਰਹਿ ਗਿਆ ਹੈ। ਇਸ ਧਮਾਕੇ 'ਚ ਜਸਕਰਣ ਸਿੰਘ ਦਾ ਤਾਇਆ ਅਤੇ ਚਾਚਾ ਵੀ ਜ਼ਖਮੀ ਹੋਏ ਸਨ।
ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਖਰਚਾਂ ਆਵੇਗਾ ਤਾਂ ਉਹ ਪੀੜਤ ਵਿਅਕਤੀ ਨੂੰ ਦੇ ਦਿੱਤਾ ਜਾਵੇਗਾ। ਜਸਕਰਣ ਦੇ ਪਰਿਵਾਰ 'ਚ ਉਸਦੀ ਪਤਨੀ, ਛੋਟਾ ਬੱਚਾ, ਭਰਾ ਅਤੇ ਉਸਦੀਆਂ 2 ਜਵਾਨ ਭੈਣਾਂ ਹਨ। ਕਮਾਈ ਕਰਨ ਵਾਲੇ ਪਰਿਵਾਰ ਦੇ ਮੁੱਖ ਮੈਂਬਰ ਦੇ ਮੰਜੇ 'ਤੇ ਜ਼ਖਮੀ ਪਏ ਹੋਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ। ਅਜਿਹੀ ਹਾਲਤ 'ਚ ਜਸਕਰਣ ਦਾ ਮਹਿੰਗਾ ਇਲਾਜ ਤਾਂ ਦੂਰ ਦੀ ਗੱਲ ਹੈ।


Related News